ਮਹਿਲ ਕਲਾਂ,ਦਸੰਬਰ 2019( ਗੁਰਸੇਵਕ ਸੋਹੀ)
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਵਜਨ ਸੇਵਾ ਪਾਰਟੀ ਦੇ ਸੂਬਾਈ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਕਿਹਾ ਹਰੀਕੇ ਪੱਤਣ ਨੇੜੇ ਵਾਪਰੀ ਨੌਜਵਾਨ ਨੂੰ ਜਿੰਦਾ ਸਾੜਨ ਦੀ ਘਟਨਾ ਬਹੁਤ ਮੰਦਭਾਗੀ ਦੌਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆਏ ਦਿਨ ਪੰਜਾਬ ਅੰਦਰ ਹੋ ਰਹੀਆਂ ਕਤਲਾਂ ਦੀਆਂ ਵਾਰਦਾਤਾਂ ਵੱਡੀ ਚਿੰਤਾ ਦਾ ਵਿਸ਼ਾ ਪੂਰੀ ਤਰਾਂ ਪੰਜਾਬ ਜੰਗਲ ਰਾਜ ਬਣ ਚੁੱਕਾ ਇਥੇ ਸਰਕਾਰ ਤੇ ਕਾਨੂੰਨ ਨਾਂ ਦੀ ਕੌਈ ਚੀਜ ਨਹੀਂ। ਬੇਖੌਫ ਅਪਰਾਧੀਆਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿਤਾ ਜਾ ਰਿਹਾ ਸੂਬੇ ਦੇ ਹਲਾਤਂ ਨੂੰ ਵੇਖਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਚੀਕ ਪਏ ਕਿ ਪੁਲਿਸ ਸਾਡੇ ਤੋਂ ਵੀ ਕੰਮ ਕਰਨ ਦੇ ਪੈਸੇ ਮੰਗ ਰਹੀ ਹੈ ਸ਼ਾਇਦ ਅਜਿਹੀ ਸਥਿਤੀ ਪਹਿਲੀ ਵਾਰ ਸਾਹਮਣੇ ਆਈ ਹੈ। ਇਥੇ ਤਾਂ ਸਪੱਸ਼ਟ ਹੈ ਜਦ ਵਿਧਾਇਕਾ ਦੀ ਨਹੀਂ ਕੌਈ ਸੁਣ ਰਿਹਾ ਤਾਂ ਆਮ ਬੰਦੇ ਲਈ ਇੰਨਸਾਫ ਲੈਣਾ ਕਿੰਨਾ ਮੁਸ਼ਕਿਲ ਹੋਣਾ। ਹਰ ਪਾਸੇ ਹਾਹਾਕਾਰ ਮੱਚੀ ਪਈ ਹੈ ਕਿਧਰੇ ਅਧਿਆਪਕਾ ਨਾਲ ਧੱਕੇਸ਼ਾਹੀ ਕੀਤੀ ਜਾਰਹੀ ਆ ਮੰਗਾਂ ਮੰਨਣ ਦੀ ਬਜਾਏ ਡਾਂਗਾਂ ਮਾਰੀਆ ਜਾ ਰਹੀਆਂ ਕਿਧਰੇ ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਸੁਣ ਰਹੇ ਨੇ।ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ ਤੇ ਸਿੱਖਿਆ ਮੰਤਰੀ ਨੂੰ ਭਾਸ਼ਾ ਨਹੀਂ ਵਰਤਣੀ ਚਾਹੀਦੀ ਸੀ