ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਸਭ ਦਾ ਜਿਨ੍ਹਾਂ ਮੈਨੂੰ ਇੰਗਲੈਂਡ ਦੀ ਧਰਤੀ ਤੇ ਪਿਆਰ ਦਿੱਤਾ- ਪ੍ਰੋ ਗੁਰਭਜਨ ਗਿੱਲ
ਲੰਡਨ,ਨਵੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-
ਮੈਂ ਗਲਾਸਗੋ ਸਾਹਿੱਤ ਸਭਾ ਦੇ ਸਭ ਮਿੱਤਰਾਂ ਦਾ ਸ਼ੁਕਰਗੁਜ਼ਾਰ ਹਾਂ ਜਿੰਨ੍ਹਾਂ ਨੇ ਮੈਨੂੰ ਯੂ ਕੇ ਆਉਣ ਦਾ ਨਿੱਘਾ ਬੁਲਾਵਾ ਦਿੱਤਾ। ਪਰਿਵਾਰਕ ਮੁਹੱਬਤ ਦਿੱਤੀ। nਬਰਮਿੰਗਮ ਤੇ ਲਿਸਟਰ ਚ ਮੇਰੇ ਸੱਜਣਾਂ ਦਾ ਸਨੇਹ ਮੇਰੀ ਸ਼ਕਤੀ ਬਣੇਗਾ। ਲੰਡਨ ਖੇਤਰ ਚ ਮਿਲੇ ਪਿਆਰ ਦਾ ਮੁਕਾਬਲਾ ਨਹੀਂ। ਸਭ ਸੱਜਣਾਂ ਦੇ ਘਰਾਂ ਚ ਰਹਿ ਕੇ ਇੱਕ ਪਲ ਵੀ ਮੈਨੂੰ ਓਪਰਾ ਨਹੀਂ ਲੱਗਾ। 29 ਨਵੰਬਰ 6.45 ਸ਼ਾਮ ਮੈਂ ਵਤਨ ਪਰਤ ਰਿਹਾਂ। ਗੁਰਮੁਖੀ ਅੱਖਰਾਂ ਦੀ ਸਲੇਟ ਘਰ ਘਰ ਲਾਉ। ਗੁਰਦੁਆਰਾ ਸਿੰਘ ਸਭਾ ਸਾਊਥਾਲ ਨੇ ਮੇਰੀ ਬੇਨਤੀ ਪਰਵਾਨ ਕਰਕੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਸੁਨੇਹਾ ਘਰ ਘਰ ਪਹੁੰਚਾਉ। ਮਾਂ ਬੋਲੀ ਰਾਹੀਂ ਵਿਰਾਸਤ ਦੀ ਸੰਭਾਲ ਤੇ ਵਿਕਾਸ ਦਾ ਇਹੀ ਪ੍ਰਵੇਸ਼ ਦੁਆਰ ਹੈ। ਲਭ ਲਈ ਸ਼ੁਭ ਕਾਮਨਾਵਾਂ। ਇਹਨਾਂ ਸ਼ਬਦਾਂ ਨਾਲ ਸੱਭ ਦਾ ਧੰਨਵਾਦ ਕਰਦੇ ਹੋਏ ਪ੍ਰੋ ਗੁਰਭਜਨ ਗਿੱਲ ਵਾਪਸ ਵਤਨ ਪਰਤ ਗਏ।