ਰਾਸ਼ਟਰਪਤੀ ਕੋਵਿੰਦ ਜੀ ਨੇ ਵਿਧਾਨ ਸਭਾ ਨੂੰ ਕੀਤਾ ਸੰਬੋਧਨ
ਹੁਣ ਸਾਡੀ ਸਬ ਦੀ ਜੁਮੇਵਾਰੀ ਹੈ ਕੇ ਅਸੀਂ ਸੰਵਿਧਾਨਕ ਮਰਿਯਾਦਾ ਦਾ ਪਾਲਣ ਕਰੀਏ
ਦਿੱਲੀ,ਨਵੰਬਰ 2019- ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਂਝੇ ਇਜਲਾਸ 'ਚ ਦਿੱਤੇ ਭਾਸ਼ਨ 'ਚ ਸੰਵਿਧਾਨਕ ਨੈਤਿਕਤਾ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਚਾਰਿਕ ਮੱਤਭੇਦਾਂ ਤੋਂ ਉੱਪਰ ਉੱਠ ਕੇ ਸੰਵਿਧਾਨਕ ਅਮਲਾਂ ਦੇ ਪਾਲਣ 'ਚ ਹੀ ਸੰਵਿਧਾਨਕ ਨੈਤਿਕਤਾ ਦਾ ਸਾਰ ਹੈ । ਰਾਸ਼ਟਰਪਤੀ ਕੋਵਿੰਦ ਨੇ 70 ਸਾਲ ਪਹਿਲਾਂ ਸੰਵਿਧਾਨ ਨਿਰਮਾਤਾਵਾਂ ਦੀ ਉਸ ਮਿਹਨਤ ਨੂੰ ਨਮਨ ਕੀਤਾ, ਜਿਸ ਸਦਕਾ ਅੱਜ ਭਾਰਤ ਦੇ ਨਾਗਰਿਕ ਸੁਰੱਖਿਅਤ ਹਨ । ਰਾਸ਼ਟਰਪਤੀ ਨੇ 25 ਨਵੰਬਰ, 1949 ਨੂੰ ਸੰਵਿਧਾਨ ਸਭਾ 'ਚ ਡਾ: ਅੰਬੇਡਕਰ ਦੇ ਆਖ਼ਰੀ ਭਾਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ (ਡਾ; ਅੰਬੇਡਕਰ) ਕਿਹਾ ਸੀ ਕਿ ਸੰਵਿਧਾਨ ਦੀ ਸਫ਼ਲਤਾ ਭਾਰਤ ਦੀ ਜਨਤਾ ਅਤੇ ਸਿਆਸੀ ਦਲਾਂ ਦੇ ਵਰਤਾਓ 'ਤੇ ਨਿਰਭਰ ਕਰਦੀ ਹੈ । ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੂੰ ਭਾਵੀ ਪੀੜ੍ਹੀਆਂ ਤੋਂ ਇਹ ਉਮੀਦ ਸੀ ਕਿ ਉਹ ਇਨ੍ਹਾਂ ਕਦਰਾਂ ਨੂੰ ਉਨ੍ਹਾਂ ਵਾਂਗ ਹੀ ਸਹਿਜਤਾ ਨਾਲ ਅਪਣਾਉਣਗੇ । ਅਧਿਕਾਰ ਅਤੇ ਫਰਜ਼ ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਕਰਾਰ ਦਿੰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਜੇਕਰ ਸੰਵਿਧਾਨ 'ਚ ਪ੍ਰਗਟਾਉਣ ਦੀ ਆਜ਼ਾਦੀ ਦਾ ਮੂਲ ਅਧਿਕਾਰ ਹੈ ਤੇ ਉਸ ਦੇ ਨਾਲ ਹੀ ਜਨਤਕ ਜਾਇਦਾਦ ਨੂੰ ਸੁਰੱਖਿਅਤ ਰੱਖਣ ਅਤੇ ਹਿੰਸਾ ਤੋਂ ਦੂਰ ਰਹਿਣ ਦਾ ਫਰਜ਼ ਵੀ ਹੈ । ਜਿਥੇ ਤੁਸੀਂ ਸੱਭ ਨੇ ਸੰਵਿਧਾਨ ਦੀ ਸਪਤ ਲਈ ਓਥੇ ਮੈਂ ਵੀ ਰਾਸ਼ਟਰਪਤੀ ਦੇ ਅਹੁਦੇ ਲਈ ਸੰਵਿਧਾਨ ਦੀ ਸਪਤ ਲਈ ਹੁਣ ਸਾਡੀ ਸਬ ਦੀ ਜੁਮੇਵਾਰੀ ਹੈ ਕੇ ਅਸੀਂ ਸੰਵਿਧਾਨਕ ਮਰਿਯਾਦਾ ਦਾ ਪਾਲਣ ਕਰੀਏ। ਰਾਸ਼ਟਰਪਤੀ ਨੇ ਸੰਵਿਧਾਨ ਨੂੰ ਆਪਣੇ-ਆਪ 'ਚ ਮੁਕੰਮਲ ਕਰਾਰ ਦਿੱਤਾ।