You are here

ਸੋਸ਼ਲ ਸਾਈਟਾਂ ਤੇ ਖੂਬ ਪ੍ਰਸੰਸਾ ਹਾਸਿਲ ਕਰ ਰਿਹਾ ਹੈ ਸੁਖਪਾਲ ਸਿੰਘ ਸਿੱਧੂ ਦਾ ਗੀਤ “ਬਾਬਾ ਨਾਨਕ”

ਲੁਧਿਆਣਾ, ਨਵੰਬਰ 2019-(ਮਨਜਿੰਦਰ ਗਿੱਲ)-

 ਬਹੁ-ਕਲਾਵਾਂ ਦਾ ਸੁਮੇਲ, ਭਾਵ ਗਾਇਕ, ਗੀਤਕਾਰ, ਅਦਾਕਾਰ ਤੇ ਉੱਘੇ ਸਮਾਜ ਸੇਵੀ ਸੁਖਪਾਲ ਸਿੰਘ ਸਿੱਧੂ ਦਾ ਗਾਇਆ ਗੀਤ “ਬਾਬਾ ਨਾਨਕ” ਅੱਜਕੱਲ੍ਹ ਸੋਸ਼ਲ ਸਾਈਟਾਂ ਤੇ ਖੂਬ ਪ੍ਰਸ਼ੰਸਾ ਹਾਸਲ ਕਰ ਰਿਹਾ ਹੈ। ਭੁੱਲਰ ਫਿਲਮਜ਼ ਤੇ ਸੁੱਖ ਸੇਵਾ ਸੁਸਾਇਟੀ ਦੀ ਪੇਸ਼ਕਸ਼, ਇਸ ਗੀਤ ਨੂੰ ਲਿਖਿਆ ਵੀ ਖ਼ੁਦ ਸਿੱਧੂ ਨੇ ਹੀ ਹੈ ਅਤੇ ਇਸ ਦਾ ਸੰਗੀਤ ਸੰਗੀਤਕਾਰ ਡੀ ਗਿੱਲ ਨੇ ਦਿੱਤਾ ਹੈ। ਜਿੱਥੇ ਇਹ ਗੀਤ ਲਿਖਿਆ ਅਤੇ ਗਾਇਆ ਬਹੁਤ ਖ਼ੂਬ ਹੈ, ਉੱਥੇ ਇਸ ਗੀਤ ਦੇ ਵੀਡੀਓ ਦਾ ਫਿਲਮਾਂਕਣ ਵੀ ਬਹੁਤ ਖੂਬਸੂਰਤ ਲੋਕੇਸ਼ਨਾਂ ਤੇ ਕੀਤਾ ਗਿਆ ਹੈ। ਜਿਸ ਦੇ ਨਿਰਮਾਤਾ ਐੱਸ ਪੀ ਸਿੱਧੂ ਅਤੇ ਯਾਦੂ ਭੁੱਲਰ ਹਨ, ਜਦਕਿ ਨਿਰਦੇਸ਼ਨ ਸੰਦੀਪ ਸੈਨ ਦਾ ਹੈ।

ਜ਼ਿਕਰਯੋਗ ਹੈ ਕਿ ਕਲਾ ਪੱਖੋਂ ਸੁਖਪਾਲ ਸਿੰਘ ਸਿੱਧੂ ਜਿੱਥੇ ਬਹੁ-ਕਲਾਵਾਂ ਦਾ ਮੁਜੱਸਮਾ ਹਨ, ਉੱਥੇ ਉਹ ਸਮਾਜ ਸੇਵਾ ਲਈ ਹਰ ਸਮੇਂ ਤੱਤਪਰ ਰਹਿਣ ਵਾਲੇ ਇਨਸਾਨ ਹਨ। ਸਮਾਜ ਸੇਵਾ ਦੇ ਖੇਤਰ ਵਿੱਚ ਉਹ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ।ਵਰਲਡ ਕੈਂਸਰ ਕੇਅਰ ਦੀ ਟੀਮ ਨਾਲ ਦੁਨੀਆ ਵਿਚ ਨਮਾਣਾ ਖੱਟਣ ਵਾਲੇ ਸ ਕੁਲਵੰਤ ਸਿੰਘ ਧਾਲੀਵਾਲ ਢੇ ਨਜਦੀਕੀ ਸਾਥੀ ਸੁਖਪਾਲ ਸਿੰਘ ਸਿੱਧੂ ਦੀ ਇਹ ਕੋਸਿਸ ਬਹੁਤ ਹੀ ਰੰਗ ਲਿਆਈ ਹੈ। ਇਹ ਗੀਤ ਜਿੱਥੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਹੈ, ਉੱਥੇ ਬਾਬਾ ਨਾਨਕ ਜੀ ਦੇ ਫ਼ਲਸਫ਼ੇ ਅਤੇ ਵਿਚਾਰਧਾਰਾ ਨੂੰ ਅਪਣਾਉਣ ਬਾਰੇ ਇੱਕ ਸਾਰਥਕ ਸੁਨੇਹਾ ਦਿੱਦਾ ਹੈ।