You are here

ਬੂਟਾ ਸਿੰਘ ਮਲਕ ਟੀ.ਐਸ.ਯੂ. ਦਿਹਾਤੀ ਜਗਰਾਉਂ ਦੇ ਤੀਜੀ ਵਾਰ ਪ੍ਰਧਾਨ ਬਣੇ

ਜਗਰਾਉਂ/ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )  ਬਿਜਲੀ ਵਿਭਾਗ ਅੰਦਰ ਕੰਮ ਕਰਦੀ ਮੁਲਾਜਮਾਂ ਦੀ ਜੁਝਾਰੂ ਜੱਥੇਬੰਦੀ ਟੈਕਨੀਕਲ ਸਰਵਿਸਿਜ ਯੂਨੀਅਨ ਦਿਹਾਤੀ ਸਬ ਡਵੀਜਨ ਜਗਰਾਉਂ ਦੇ ਯੂਨਿਟ ਦੀ ਚੋਣ ਹੋਈ। ਜਿਸ ਵਿੱਚ ਜੱਥੇਬੰਦੀ ਦੇ ਸਾਬਕਾ ਜੋਨਲ ਪ੍ਰਧਾਨ ਕੁਲਵੰਤ ਸਿੰਘ ਢੋਲਣ, ਸਰਕਲ ਆਗੂ ਰਾਮਪਾਲ ਸਿੰਘ ਪਾਲੀ, ਦਲਜੀਤ ਸਿੰਘ ਆਦਿ ਵਿਸੇਸ ਤੌਰਤੇ ਸਾਮਲ ਹੋਏ। ਇਸ ਮੌਕੇ ਦਿਹਾਤੀ ਸਬ ਡਵੀਜਨ ਜਗਰਾਉਂ ਦੇ ਚੱਲੇ ਆ ਰਹੇ ਸਕੱਤਰ ਅਮ੍ਰਿਤਪਾਲ ਸਿੰਘ ਢੋਲਣ, ਕੈਸੀਅਰ ਸੁਖਵਿੰਦਰ ਸਿੰਘ ਕਾਕਾ ਵੱਲੋਂ ਆਪੋ-ਆਪਣੀਆਂ ਸਲਾਨਾਂ ਰਿਪੋਰਟਾਂ ਪੇਸ ਕੀਤੀਆਂ ਗਈਆਂ, ਜਿੰਨਾਂ ਨੂੰ ਹਾਜਰ ਡੈਲੀਗੇਟਾਂ ਨੇ ਨਾਹਰੇ ਲਗਾਕੇ ਪ੍ਰਵਾਨ ਕਰ ਲਿਆ। ਪੁਰਾਣੀ ਕਮੇਟੀ ਨੂੰ ਬੂਟਾ ਸਿੰਘ ਮਲਕ ਵੱਲੋਂ ਭੰਗ ਕਰ ਦਿੱਤਾ ਗਿਆ ਅਤੇ ਡਵੀਜਨ ਕਮੇਟੀ ਨੂੰ ਰਜਿਸਟਰ ਸੌਂਪਦਿਆਂ ਨਵੀਂ ਕਮੇਟੀ ਦੀ ਚੋਣ ਲਈ ਅਧਿਕਾਰ ਦਿੱਤੇ। ਨਵੀਂ ਚੋਣ ਲਈ ਵਿਗਿਆਨਕ ਗਰੁੱਪ ਵੱਲੋਂ ਜੋ ਪੈਨਲ ਦਿੱਤਾ ਗਿਆ, ਉਸ ਅਨੁਸਾਰ ਬੂਟਾ ਸਿੰਘ ਮਲਕ ਨੂੰ ਲਗਾਤਾਰ ਤੀਜੀ ਵਾਰ ਦਿਹਾਤੀ ਉਪ ਮੰਡਲ ਜਗਰਾਉਂ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਬਾਕੀ ਕਮੇਟੀ ਦੀ ਚੋਣ ਵੀ ਸਰਬਸੰਮਤੀ ਨਾਲ ਨਾਹਰਿਆਂ ਦੀ ਅਵਾਜa ਵਿੱਚ ਹੋਈ। ਜਿਸ ਵਿੱਚ ਸੀਨੀ:ਮੀਤ ਪ੍ਰਧਾਨ ਅਜਮੇਰ ਸਿੰਘ ਕਲੇਰ, ਜੂਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੇਖੋਂ, ਸਕੱਤਰ ਸੁਖਵਿੰਦਰ ਸਿੰਘ ਕਾਕਾ, ਸਹਾਇਕ ਸਕੱਤਰ ਅਮ੍ਰਿਤਪਾਲ ਸਿੰਘ ਢੋਲਣ, ਦਫਤਰੀ ਸਕੱਤਰ ਮਨੋਹਰ ਲਾਲ, ਚੀਫ ਆਰਗੇਨਾਈਜਰ ਮੱਘਰ ਸਿੰਘ ਲੀਲਾਂ ਅਤੇ ਕੁਲਦੀਪ ਸਿੰਘ ਮਲਕ ਨੂੰ ਕੈਸੀਅਰ ਚੁਣਿਆਂ ਗਿਆ। ਇਸ ਚੋਣ ਮੌਕੇ ਵਿਸੇਸ ਤੌਰਤੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਪੁੱਜੇ ਪੀ.ਐਸ.ਈ.ਬੀ.ਇੰਪਲਾਈਜ ਫੈਡਰੇਸਨ ਏਟਕ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਭੁਪਿੰਦਰਪਾਲ ਬੋਲਦਿਆਂ ਆਖਿਆ ਕਿ ਬਿਜਲੀ ਮੁਲਾਜਮਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਅਤੇ ਸਰਕਾਰਾਂ ਹਰ ਦਿਨ ਮੁਲਾਜaਮ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ। ਪੰਜਾਬ ਸਰਕਾਰ ਮੁਲਾਜਮਾਂ ਦਾ ਮਹਿੰਗਾਈ ਭੱਤਾ ਅਤੇ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ। ਜਿਸ ਕਰਕੇ ਪੰਜਾਬ ਭਰ ਦੇ ਮੁਲਾਜaਮਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸਰਕਾਰਾਂ ਨਾਲ ਟੱਕਰ ਲੈਣ ਲਈ ਮੱਤਭੇਦ ਭੁਲਾਕੇ ਲਾਮਬੰਦ ਹੋਣਾ ਪਵੇਗਾ, ਤਾਂ ਜੋ ਮੁਲਾਜਮ ਵਿਰੋਧੀ ਸਰਕਾਰਾਂ ਦੇ ਫੈਸਲਿਆਂ ਨੂੰ ਮੂੰਹਤੋੜ ਜੁਵਾਬ ਦਿੱਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟੈਨੋ ਸੁਖਮਿੰਦਰ ਸਿੰਘ ਵਜਾਨੀਆਂ, ਸੰਜੇ ਕੁਮਾਰ ਬੱਬਾ, ਰਾਜਦੀਪ ਸਿੰਘ ਤੂਰ, ਜਤਿੰਦਰਪਾਲ ਸਿੰਘ ਡੱਲਾ, ਪਰਮਜੀਤ ਸਿੰਘ ਚੀਮਾਂ, ਪਵਿੱਤਰ ਸਿੰਘ ਗਾਲਿਬ, ਜਗਜੀਤ ਸਿੰਘ ਹਾਂਸ, ਜਗਤਾਰ ਸਿੰਘ ਮੋਰਕਰੀਮਾਂ, ਅਸaੋਕ ਕੁਮਾਰ, ਅਵਤਾਰ ਸਿੰਘ ਕਲੇਰ, ਮੇਜਰ ਸਿੰਘ ਲੀਲਾਂ, ਦਮਨਦੀਪ ਸਿੰਘ, ਦਿਵਿਆਂਸ਼ੂ, ਯੁਗੇਸ ਕੁਮਾਰ, ਗੁਰਤੇਜ ਸਿੰਘ ਢੋਲਣ, ਅੱਛੇ ਲਾਲ, ਦਿਲ ਬਹਾਦੁਰ, ਸਤਿੰਦਰ ਸਿੰਘ, ਮਹਿੰਦਰ ਸਿੰਘ ਬੱਧਣੀ, ਹਰਮਨਦੀਪ ਕੌਰ ਗਾਲਿਬ, ਦਵਿੰਦਰ ਕੌਰ ਆਦਿ ਹਾਜਰ ਸਨ।