ਜਗਰਾਉਂ, ਜਨਵਰੀ 2021 ( ਗੁਰਕੀਰਤ ਸਿੰਘ ਜਗਰਾਉਂ /ਮਨਜਿੰਦਰ ਗਿੱਲ )- ਸ੍ਰੀ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਵਲੋਂ 13 ਵਾਰਡਾਂ ਦੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ । ਇਸ ਮੌਕੇ ਵਾਰਡ ਨੰ: 1 ਤੋਂ ਬੀਬੀ ਕਮਲਜੀਤ ਕੌਰ ਥਿੰਦ, ਵਾਰਡ ਨੰ: 3 ਤੋਂ ਬੀਬੀ ਰਜਿੰਦਰ ਕੌਰ ਠੁਕਰਾਲ, ਵਾਰਡ ਨੰ: 6 ਤੋਂ ਸ. ਦੇਵ ਸਿੰਘ ਵੇਦੂ, ਵਾਰਡ ਨੰ: 7 ਤੋਂ ਬੀਬੀ ਗੁਰਪ੍ਰੀਤ ਸਿੰਘ ਸਿੱਧੂ, ਵਾਰਡ ਨੰ: 8 ਤੋਂ ਵਰਿੰਦਰਪਾਲ ਸਿੰਘ ਪਾਲੀ, ਵਾਰਡ ਨੰ: 10 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰ: 11 ਤੋਂ ਬੀਬੀ ਹਰਵਿੰਦਰ ਕੌਰ, ਵਾਰਡ ਨੰ: 15 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰ: 18 ਤੋਂ ਰਾਜਾ ਵਰਮਾ, ਵਾਰਡ ਨੰ: 19 ਤੋਂ ਬੀਬੀ ਸੁਰਜੀਤ ਕੌਰ, ਵਾਰਡ ਨੰ: 20 ਤੋਂ ਰਜਿੰਦਰ ਸ਼ਰਮਾ ਰੂਬੀ ਠੇਕੇਦਾਰ, ਵਾਰਡ ਨੰ: 21 ਤੋਂ ਬੀਬੀ ਹਰਜੀਤ ਕੌਰ ਤੇ ਵਾਰਡ ਨੰ: 23 ਤੋਂ ਬੀਬੀ ਕੈਥਰੀਨ ਨੂੰ ਹਰੀ ਝੰਡੀ ਦੇ ਕੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ । ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਪੰਮਾ, ਮਨਿੰਦਰਪਾਲ ਸਿੰਘ ਬਾਲੀ ਠੇਕੇਦਾਰ, ਕਿ੍ਸ਼ਨ ਕੁਮਾਰ, ਵਿਸ਼ਾਲ ਗਿੱਲ, ਜਗਜੀਤ ਸਿੰਘ ਡੱਲਾ, ਅਸ਼ੋੋਕ ਨਾਹਰ, ਜੁਗਿੰਦਰਪਾਲ ਨਿਜਾਵਨ, ਧਰਮਿੰਦਰ ਸਿੰਘ ਧਾਲੀਵਾਲ, ਗੁਰਪ੍ਰਤਾਪ ਸਿੰਘ ਥਿੰਦ ਆਦਿ ਹਾਜ਼ਰ ਸਨ ।