You are here

ਯੂਕੇ ਲੇਬਰ ਪਾਰਟੀ ਨੇ ‘ਭਾਰਤ ਵਿਰੋਧੀ ਰੁਖ਼’ ਤੋਂ ਪਾਸਾ ਵੱਟਿਆ

ਲੰਡਨ,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)- ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ’ਤੇ ਭਾਰਤ ਵਿਰੋਧੀ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਪਾਰਟੀ ਨੇ ਹੁਣ ਦਖ਼ਲ ਦਿੰਦਿਆਂ ਅਪੀਲ ਕੀਤੀ ਹੈ ਕਿ ਕਸ਼ਮੀਰ ਮੁੱਦੇ ਨੂੰ ਯੂਕੇ ’ਚ ਦੋ ਫ਼ਿਰਕਿਆਂ ਵਿਚ ਵੰਡ ਪਾਉਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਯੂਕੇ ਵਿਚ 12 ਦਸੰਬਰ ਨੂੰ ਆਮ ਚੋਣਾਂ ਹਨ ਤੇ ਭਾਰਤੀ ਭਾਈਚਾਰੇ ਵੱਲੋਂ ਕਈ ਜਗ੍ਹਾ ਰੋਸ ਮੁਜ਼ਾਹਰੇ ਕੀਤੇ ਗਏ ਹਨ। ਲੇਬਰ ਪਾਰਟੀ ਆਗੂ ਇਆਨ ਲੇਵਰੀ ਨੇ ਕਿਹਾ ਕਿ ਕਸ਼ਮੀਰ ਮੁੱਦਾ ਭਾਰਤ ਤੇ ਪਾਕਿਸਤਾਨ ਦਾ ‘ਦੁਵੱਲਾ ਮਸਲਾ’ ਹੈ। ਪਾਰਟੀ ਇਸ ਮੁੱਦੇ ’ਤੇ ਬਾਹਰੀ ਦਖ਼ਲਅੰਦਾਜ਼ੀ ਦਾ ਵਿਰੋਧ ਕਰ ਰਹੀ ਹੈ ਤੇ ਸਤੰਬਰ ਵਿਚ ਹੋਈ ਕਾਨਫ਼ਰੰਸ ’ਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ। ਪਾਰਟੀ ਦੇ ਬਿਆਨ ਵਿਚ ਕਿਹਾ ਗਿਆ ਹੈ ਕੇ ਦੋਵੇਂ ਮੁਲਕ ਸ਼ਾਂਤੀਪੂਰਨ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢਣ ਤੇ ਕਸ਼ਮੀਰੀ ਲੋਕਾਂ ਦੇ ਹੱਕਾਂ ਦਾ ਖ਼ਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਕਸ਼ਮੀਰੀਆਂ ਦੀ ਆਪਣਾ ਭਵਿੱਖ ਤੈਅ ਕਰਨ ’ਚ ਹਿੱਸੇਦਾਰੀ ਦੀ ਮੰਗ ਦਾ ਵੀ ਸਨਮਾਨ ਕੀਤਾ ਜਾਵੇ। ਲੇਬਰ ਆਗੂਆਂ ਨੇ ਕਿਹਾ ਹੈ ਕਿ ਉਹ ਭਾਰਤੀ ਭਾਈਚਾਰੇ ਦਾ ਬੇਹੱਦ ਸਨਮਾਨ ਕਰਦੇ ਹਨ।