ਕਵਿਤਾ- ਨਹੁੰ ਪਾਲਿਸ਼
ਜ਼ਿੰਦਗੀ ਦੇ ਪਾਂਧੇ ਤੇ
ਰਾਹੀ ਬਣੇ ਨੂੰ
ਹਜ਼ਾਰਾਂ
ਰੋਜ਼ਾਨਾਂ ਹੀ
ਮਿਲਦੇ ਚਿਹਰਿਆਂ ਵਿੱਚ
ਇੱਕ ਚਿਹਰਾ
ਅਜਿਹਾ ਮਿਲਿਆ
ਓ ਜਦ ਵੀ ਮਿਲਦਾ
ਹੱਸਦਾ ਮਿਲਦਾ
ਜਿਵੇਂ
ਉਸ ਨੂੰ ਕੋਈ
ਦੁੱਖ ਨਾ ਹੋਵੇ
ਕਿਸੇ ਨਾਲ
ਕੋਈ ਸ਼ਿਕਾਇਤ ਨਾ ਹੋਵੇ
ਤੇ ਜੱਗ ਦੀ
ਕੋਈ ਸਾਰ ਨਾ ਹੋਵੇ
ਤੇ ਬੋਲਣ ਵਾਲੇ
ਛੇੜਣ ਵਾਲੇ
ਖੂਹ ਢੱਠੇ ਪੈਣ
ਕਸੂਰ ਬਿਨ੍ਹਾਂ
ਕੈਦ ਕੱਟ ਰਹੀ
ਸਾਹਾਂ ਦੀ ਪੂੰਜੀ
ਘਾਟੇ ਦੇ
ਜਿਸਮ ਚ
ਨਹੁੰਆਂ ਤੇ ਲੱਗੀ
ਨਹੁੰ ਪਾਲਿਸ਼
ਮਜ਼ਬੂਤ ਹੱਥਾਂ ਨੂੰ
ਵਿਲੱਖਣਤਾ ਦਿੰਦੀ
ਬੰਦਾ
ਬੰਦਾ ਨਾ ਬਣ ਸਕਿਆ
ਔਰਤ ਤੋਂ
ਔਰਤ ਨਾ ਬਣ ਹੋਇਆ
ਤੇ ਉਹ
ਤਾੜੀ ਮਾਰ
ਜ਼ਿੰਦਗੀ ਜੀਅ ਗਈ
ਸੂਲੀ ਲਟਕੇ ਪਲਾਂ ਨੂੰ
ਆਪਣੇ
ਹਾਸਿਆਂ ਚ ਢਾਲ।
-ਗੋਬਿੰਦਰ ਸਿੰਘ ‘ਬਰੜ੍ਹਵਾਲ’