ਲੰਡਨ, ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਸਾਰੀ ਦੁਨੀਆ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਪ੍ਰਕਾਸ ਪੁਰਬ ਬਹੁਤ ਹੀ ਸ਼ਰਧਾ ਪੂਰਬਕ ਮਨਾਏ ਜਾ ਰਹੇ ਹਨ ਇਸ ਤਹਿਤ ਐਤਵਾਰ 3 ਨਵੰਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਨਗਰਕੀਰਤਨ ਦੀਆ ਆਰੰਭਤਾ ਗੁਰਦੁਆਰਾ ਹੈਵਲਾਕ ਰੋਡ ਤੋਂ ਹੋਈ, ਪੰਜ ਪਿਆਰਿਆ ਸਾਹਿਬਾਨਾਂ ਦੀ ਮਜੂਦਗੀ ਅੰਦਰ ਸ ਗੁਰਮੇਲ ਸਿੰਘ ਮੱਲੀ ਮੁੱਖ ਸੇਵਾਦਾਰ ਸਿੰਘ ਸਭਾ ਸਾਊਥਾਲ ਅਤੇ ਸੰਗਤਾਂ ਨੇ ਬਹੁਤ ਹੀ ਸਤਿਕਾਰ ਅਤੇ ਅਦਬ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਊ ਪਾਲਕੀ ਵਿਚ ਸਰੋਬਤ ਕੀਤਾ,ਇਸ ਤੋਂ ਉਪਰੰਤ ਕਿੰਗਸਟਰੀਟ,ਦਾਗਰੀਨ,ਸਾਊਥਰੋਡ, ਬਰਾਡਵੇਅ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਰਕ ਐਵੇਨਿਊ ਵਿਖੇ ਸਮਾਪਤ ਹੋਇਆ ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ 'ਚ ਸ਼ਸ਼ੋਭਿਤ ਸਨ, ਤੇ ਪੰਜ ਪਿਆਰੇ ਨਗਰਕੀਰਤਨ ਦੀ ਅਗਵਾਈ ਕਰ ਰਹੇ ਸਨ, ਜਦੋਂ ਕਿ ਸੰਗਤਾਂ ਨੂੰ ਰਾਗੀ ਜਥਿਆਂ ਨੇ ਗੁਰਾਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ। ਮੇਅਰ ਸਾਦਿਕ ਖ਼ਾਨ,ਐਮ.ਪੀ.ਵਰਿੰਦਰ ਸ਼ਰਮਾ, ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ,ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਸੰਸਦ ਮੈਂਬਰ ਸੀਮਾਮ ਲਹੋਤਰਾ, ਲੰਡਨ ਅਸੈਂਬਲੀ ਮੈਂਬਰ ਉਂਕਾਰ ਸਿੰਘ ਸਹੋਤਾ, ਮੇਅਰ ਹਿੰਮਤ ਸਿੰਘ ਸੋਹੀ ,ਸੁਖਦੇਵ ਸਿੰਘ ਗਰੇਵਾਲ, ਬਲਜੀਤ ਸਿੰਘ ਮੱਲੀ, ਕੁਲਦੀਪ ਸਿੰਘ ਮੱਲੀ, ਭਰਭੂਰ ਸਿੰਘ, ਮਲਕੀਤ ਸਿੰਘ ਗਰੇਵਾਲ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ। ਪਿੰਗਲਵਾੜਾ ਸੁਸਾਇਟੀ ਵਲੋਂ ਜਗਰਾਜ ਸਿੰਘ ਸਰਾਂ ਨੇ ਭਗਤ ਪੂਰਨ ਸਿੰਘ ਦਾ ਸੁਨੇਹਾ ਦਿੱਤਾ। ਗੁਰਦੁਆਰਾ ਅਮਰਦਾਸ ਜੀ, ਗੁਰੂ ਨਾਨਕ ਦਰਬਾਰ,ਗੁਰਦੁਆਰਾ ਮੀਰੀ ਪੀਰੀ ਸਾਹਿਬ, ਸ੍ਰੀ ਰਾਮ ਮੰਦਰ ,ਹਿੰਦੂ ਵਿਸ਼ਵ ਮੰਦਰ ਆਦਿ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਤੇ ਸੰਸਥਾਵਾਂ ਵਲੋਂ ਨਗਰ ਕੀਰਤਨ ਦਾ ਸਵਗਾਤ ਕੀਤਾ ਗਿਆ।
ਨਗਰ ਕੀਰਤਨ ਸਮੇ ਦੀਆਂ ਕੁਸ ਦਿਲ ਕਸ ਤਸਵੀਰਾਂ ;