You are here

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਮਿਲੇ ਐਟਰੀ ਫੀਸ ਦੀ ਛੋਟ:ਸਰਪੰਚ ਜਗਦੀਸ਼ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਿਲ੍ਹਾਂ ਲੁਧਿਆਣਾ ਦਿਹਾਤੀ ਕਾਂਗਰਸ ਦੇ ਜਰਨਲ ਸੈਕਟਰੀ ਅਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਅਤੇ 10 ਦਿਨ ਪਹਿਲਾਂ ਦੀ ਰਜਿਸਟਰੇਸ਼ਨ ਦੀ ਸ਼ਰਤ ਨੂੰ ਖਤਮ ਕਰਨਾ ਪ੍ਰਸੰਸਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਕੇਵਲ ਸਿੱਖ ਸਰਧਾਲੂਆਂ ਨੂੰ ਹੀ ਐਂਟਰੀ ਫੀਸ ਤੋਂ ਛੂਟ ਨਹੀਂ ਮਿਲਣੀ ਚਾਹੀਦਾ ਬਲਕਿ ਗੈਰ-ਸਿੱਖਾਂ ਨੂੰ ਵੀ ਸ਼ਰਧਾਲੂਆਂ ਦੇ ਰੂਪ 'ਚ ਐਂਟਰੀ ਫੀਸ ਤੋਂ ਛੋਟ ਮਿਲਣੀ ਚਾਹੀਦੀ ਹੈ।ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸ਼ਲਾਘਯੋਗ ਕਦਮ ਹੋਵੇਗਾ।ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਹੈੈ ਕਿ ਉਹ 20 ਡਾਲਰ ਐਂਟਰੀ ਫੀਸ ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨ ਤਾਂ ਕਿ ਵੱਧ ਤੋਂ ਵੱਧ ਨਾਨਕ ਨਾਮਲੇਵਾ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਨਤਮਸਤਕ ਹੋ ਸਕਣ।