You are here

ਪਿੰਡ ਸ਼ੇਰਪੁਰ ਕਲਾਂ 'ਚ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੇ ਮੱਥਾ ਟੇਕਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਾਬਕਾ ਵਿਧਾਇਕ ਸ੍ਰੀ ਐੱਸ.ਆਰ.ਕਲੇਰ ਅੱਜ ਆਪਣੇ ਜੱਥੇ ਸਮੇਤ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਬਾਬਾ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਵਿਖੇ ਆਖਰੀ ਦਿਨ ਧਾਰਮਿਕ ਸਮਾਗਮਾਂ ਵਿੱਚ ਹਾਜ਼ਰ ਹੋਏ।ਉੁਨ੍ਹਾਂ ਜਨਮ ਅਸਥਾਨ ਤੇ ਮੱਥਾ ਟੇਕਿਆ,ਗੁਰਬਾਣੀ ਸਰਬਣ ਕਰਨ ਉਪਰੰਤ ਜਨਮ ਅਸਥਾਨ ਦੇ ਮੁੱਖ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਤੋਂ ਆਸ਼ੀਰਵਾਦ ਲਿਆ ਤੇ ਠਾਠ ਜਨਮ ਅਸਥਾਨ ਵੱਲੋਂ ਮੁੱਖ ਪ੍ਰਬੰਧਕ ਬਾਬਾ ਸਰਬਜੀਤ ਸਿੰਘ ਨੋ ਸਿਰੋਪਾ ਬਖਸਿਸ ਕੀਤੇ।ਇਸ ਸਮੇਂ ਸ੍ਰੀ ਕਲੇਰ ਨੇ ਬਾਬਾ ਜੀ ਦੇ 149ਵੇਂ ਪ੍ਰਕਾਸ਼ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਦੇ ਅਸਥਾਨ ਤੇ ਉਨ੍ਹਾਂ ਦੇ ਮਨ ਸਾਂਤੀ ਤੇ ਸਕੁਨ ਮਿਿਲਆ ਹੈ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੇ ਬਣਾਏ ਸਮੇਂ ਚੱਕਰਾਂ ਵਿੱਚ ਵੱਖ-ਵੱਖ ਮੌਸਮਾਂ ਦਾ,ਸ੍ਰਿਸ਼ਟੀ ਦੇ ਵੱਖ-ਵੱਖ ਰੰਗਾਂ ਦਾ,ਦੁਨਿਆਵੀ ਲੋਕਾਂ ਲਈ ਜਿਉਣ ਦਾ ਵੱਖਰਾ-ਵੱਖਰਾ ਸੰਦੇਸ਼ ਹੁੰਦਾ ਹੈ ਅਤੇ ਅਸਲ ਜਿਉਣਾ ਉਸ ਮਨੁੱਖ ਦਾ ਹੈ,ਜੋ ਪ੍ਰਮਾਤਮਾ ਵੱਲੋਂ ਬਖੀ ਸੁਆਸਾਂ ਰੂਪੀ ਪੂੰਜੀ ਨੂੰ ਸਮੇਂ ਦੀਆਂ ਬਹਾਰਾਂ ਮਾਨਣ ਦੀ ਬਜਾਇ ਪ੍ਰਭੂ ਭਗਤੀ 'ਚ ਆਪਣਾ ਸਮਾਂ ਬਤੀਤ ਕਰੇ ,ਧੰਨ-ਧੰਨ ਬਾਬਾ ਨੰਦ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬ ਦੀ ਸੇਵਾ,ਭਜਨ ਬੰਦਗੀ ਵਿੱਚ ਲਾਇਆ ਤੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ।ਇਸ ਸਮੇਂ ਉਨ੍ਹਾਂ ਨਾਲ ਇਸ ਸਮੇਂ ਸਰਪੰਚ ਸਿਵਰਾਜ ਸਿੰਘ,ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਬਲਦੇਵ ਸਿੰਘ ਦਿਉਲ,ਡਾ.ਹਰਚੰਦ ਸਿੰਘ ਤੂਰ,ਸਰਤਾਜ ਸਿੰਘ ਗਾਲਿਬ ਰਣ ਸਿੰਘ,ਜਸਵੰਤ ਸਿੰਘ,ਬਲਵਿੰਦਰ ਸਿੰਘ,ਸੁਰਦਿੰਰਪਾਲ ਸਿੰਘ ਫੌਜੀ,ਆਦਿ ਹਾਜ਼ਰ ਸਨ