ਨਵੀਂ ਦਿੱਲੀ,ਅਕਤੂਬਰ 2019-(ਏਜੰਸੀ)
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਫ਼ਦ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਏਗਾ। ਇਸ ਸੱਤ ਮੈਂਬਰੀ ਵਫ਼ਦ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਗਠਿਤ ਕੀਤਾ ਹੈ। ਵਫ਼ਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੀਨੀਅਰ ਆਗੂਆਂ ਜਿਓਤਿਰਾਦਿੱਤਿਆ ਸਿੰਧੀਆ, ਆਰ.ਪੀ.ਐੱਨ.ਸਿੰਘ, ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ ਤੇ ਜਿਤਿਨ ਪ੍ਰਸਾਦ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਾਂਘੇ ਦੇ ਉਦਘਾਟਨ ਮੌਕੇ ਵਿਸ਼ੇਸ਼ ਸੱਦਾ ਦਿੱਤਾ ਹੈ, ਹਾਲਾਂਕਿ ਸਿੰਘ ਇਸ ਸੱਦੇ ਨੂੰ ਨਾਂਹ ਆਖ ਚੁੱਕੇ ਹਨ।