ਲਾਹੌਰ,ਅਕਤੂਬਰ 2019-(ਏਜੰਸੀ )
ਬਿ੍ਟੇਨ ਦੇ ਰਾਜਕੁਮਾਰ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੈਟ ਨੂੰ ਲਾਹੌਰ ਤੋਂ ਇਸਲਾਮਾਬਾਦ ਲਿਜਾ ਰਹੇ ਜਹਾਜ਼ ਨੂੰ ਖ਼ਰਾਬ ਮੌਸਮ ਕਾਰਨ ਲਾਹੌਰ ਵਾਪਸ ਜਾਣਾ ਪਿਆ | ਅਧਿਕਾਰੀਆਂ ਨੇ ਦੱਸਿਆ ਕਿ ਵਿਲੀਅਮ ਅਤੇ ਕੈਟ ਨੂੰ ਲੈ ਕੇ ਜਾ ਰਹੇ ਰਾਇਲ ਏਅਰ ਫੋਰਸ ਦੇ ਵਾਇਜ਼ਰ ਜਹਾਜ਼ ਨੇ ਪਹਿਲਾਂ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ 'ਤੇ ਅਤੇ ਫਿਰ ਨਿਊ ਇਸਲਾਮਾਬਾਦ ਹਵਾਈ ਅੱਡੇ 'ਤੇ ਉੱਤਰਨ ਦੀ ਕੋਸ਼ਿਸ਼ ਕੀਤੀ, ਪਰ ਤੂਫ਼ਾਨ ਕਾਰਨ ਜਹਾਜ਼ ਨਹੀਂ ਉਤਰ ਸਕਿਆ | ਪ੍ਰਾਪਤ ਜਾਣਕਾਰੀ ਅਨੁਸਾਰ ਤਕਨੀਕੀ ਰੁਕਾਵਟ ਤੋਂ ਬਾਅਦ ਜਹਾਜ਼ ਲਾਹੌਰ ਵਾਪਸ ਪਰਤ ਗਿਆ ਜਿੱਥੇ ਉਸ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ | ਲਾਹੌਰ ਪਹੁੰਚਣ 'ਤੇ ਵਿਲੀਅਮ ਨੇ ਮਜ਼ਾਕੀਆ ਲਹਿਜ਼ੇ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਨੂੰ ਉਹ ਉਡਾ ਰਿਹਾ ਸੀ | ਵਿਲੀਅਮ ਖੁਦ ਇਕ ਤਜ਼ਰਬੇਕਾਰ ਹੈਲੀਕਾਪਟਰ ਪਾਇਲਟ ਹੈ | ਕੈਟ ਮਿਡਲਟਨ ਨੇ ਰਵਾਇਤੀ ਪੁਸ਼ਾਕ ਸਲਵਾਰ-ਕੁੜਤਾ ਅਤੇ ਸਿਰ 'ਤੇ ਇੱਕ ਸਕਾਰਫ਼ ਪਾਇਆ ਹੋਇਆ ਸੀ |