ਟੀਮ ਗ੍ਰੀਨ ਪੰਜਾਬ ਮਿਸ਼ਨ ਘਰ ਘਰ ਇਹ ਹੋਕਾ ਦੇ ਰਹੀ ਹੈ ਕੇ ਆਪਣੇ ਜਨਮ ਦਿਨ ਤੇ ਵਿਆਹ ਵਰੇਗੰਢ ਕੇਕ ਕੱਟ ਕੇ ਤੇ ਹੋਰ ਫਜੂਲ ਖਰਚ ਕਰਨ ਦੀ ਵਜ੍ਹਾਏ ਬੂਟੇ ਲਗਾ ਕੇ ਮਨਾਓ, ਟੀਮ ਦੀਆਂ ਕੋਸ਼ਿਸ਼ਾ ਨੂੰ ਉਸ ਸਮੇਂ ਬੂਰ ਪਿਆ ਜਦੋ ਸਰਕਾਰੀ ਪ੍ਰਾਇਮਰੀ ਸੈਂਟਰਲ (ਗਰਲਜ )ਸਕੂਲ ਜਗਰਾਓਂ ਦੀ ਟੀਚਰ ਮੈਡਮ ਰੀਨਾ ਰਾਣੀ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਬੂਟੇ ਲਗਾ ਕੇ ਮਨਾਉਣ ਲਈ ਟੀਮ ਗ੍ਰੀਨ ਪੰਜਾਬ ਮਿਸ਼ਨ ਨੂੰ ਸੱਦਾ ਦਿੱਤਾ ਅਤੇ ਆਪਣਾਂ ਜਨਮ ਦਿਨ ਸਕੂਲ ਵਿਚ ਬੂਟੇ ਲਗਾ ਕੇ ਮਨਾਇਆ, ਓਹਨਾ ਇਹ ਵੀ ਕਿਹਾ ਕੇ ਇਕ ਭਿਖਾਰੀ ਤੋਂ ਲੈਕੇ ਜੇ ਤੁਸੀ ਅਰਬਪਤੀ ਇਨਸਾਨ ਦੀ ਸੇਵਾ ਕਰਨੀ ਚਾਹੁੰਦੇ ਹੋ ਤਾ ਰੁੱਖ ਲਗਾਉਣ ਤੋਂ ਵਦੀਆ ਹੋਰ ਕੋਈ ਰਸਤਾ ਨਹੀਂ ਕਿਉਂ ਕੇ ਸਾਹ ਸਾਰੇ ਮਨੁੱਖਾ ਨੇ ਏਸੇ ਵਾਤਾਵਰਨ ਵਿੱਚੋ ਲੈਣਾ ਹੈ, ਓਹਨਾ ਸਾਰਿਆਂ ਨੂੰ ਕੁਦਰਤ ਨਾਲ ਜੁੜਨ ਦੀ ਅਪੀਲ ਕੀਤੀ, ਇਸ ਮੌਕੇ ਸੀ. ਐਚ. ਟੀ ਰਸ਼ਪਾਲ ਕੌਰ, ਮਾਸਟਰ ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਅਨੀਤਾ ਸ਼ਰਮਾ, ਗੁਰਪ੍ਰੀਤ ਕੌਰ,ਸੁਨੀਤਾ ਰਾਣੀ, ਸਤਪਾਲ ਸਿੰਘ ਦੇਹੜਕਾ, ਇੰਦਰ ਪ੍ਰੀਤ ਸਿੰਘ, ਅਤੇ ਅਸ਼ੋਕ ਕੁਮਾਰ ਆਦਿ ਹਾਜਰ ਸਨ