ਵਾਰਿਗਟਨ,ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸ਼ਤਾਬਦੀ ਪੁਰਬ ਨੂੰ ਲੈਕੇ ਗੁਰੂ ਦੇ ਸ਼ਬਦ ਨੂੰ ਘਰ ਘਰ ਤੱਕ ਲਿਜਾਣ ਲਈ ਸਮੁੱਚੀ ਦੁਨੀਆ ਵਿੱਚ ਵੱਡੇ ਪੱਧਰ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ।ਇਸ ਤਰਾਂ ਦਾ ਹੀ ਇਕ ਉਪਰਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿਗਟਨ ਦੀ ਸੰਗਤ ਵਲੋਂ ਕੀਤਾ ਗਿਆ ਜਿਸ ਵਿਚ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਹਾਜਰੀਆਂ ਭਰਿਆ।ਸੰਗਤਾਂ ਵਿੱਚ ਗੁਰੂ ਸ਼ਬਦ ਦੇ ਵਿਚਾਰ ਦੀ ਸਾਂਝ ਪੌਦੇ ਹੋਏ ਸਿੰਘ ਸਾਹਿਬ ਜੀ ਨੇ ਜਿਥੇ ਗੁਰਮੁਖੀ (ਪੰਜਾਬੀ) ਦਾ ਗਿਆਨ ਹੋਣਾ ਬਹੁਤ ਜਰੂਰੀ ਹੈ ਆਖਿਆ ਓਥੇ ਓਹਨਾ ਡੰਡੌਤਾ ਕਰਨ ਤੋਂ ਬਚਣ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਿਤੀ ਹੋਈ ਬਾਣੀ ਨੂੰ ਸਮਜਣ ਲਈ ਆਖਿਆ।ਉਸ ਸਮੇ ਸਿੰਘ ਸਾਹਿਬ ਅਤੇ ਭਾਈ ਪ੍ਰਭਜੋਤ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਰਾਜ ਸਿੰਘ, ਟਰੱਸਟੀ ਸ ਪਰਮਜੀਤ ਸਿੰਘ ਸੇਖੋਂ ਅਤੇ ਸ ਦਲਜੀਤ ਸਿੰਘ ਜੌਹਲ, ਮੈਂਬਰ ਸਾਹਿਬਾਨ ਸ ਅਮਰਜੀਤ ਸਿੰਘ,ਸ ਸੰਤੋਖ ਸਿੰਘ,ਸ ਪਾਲ ਸਿੰਘ ਕਰੀ ਅਤੇ ਸ ਕੁਲਦੀਪ ਸਿੰਘ ਢਿੱਲੋਂ ਵਲੋਂ ਸਰੋਪਓ ਦੇ ਕੇ ਮਾਣ ਸਨਮਾਨ ਵੀ ਕੀਤਾ ਗਿਆ।