ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਸਿੱਧ ਧਾਰਮਿਕ ਅਸਥਾਨ ਨਾਨਕਸਰ ਵਿਖੇ ਵਾਪਰ ਰਹੀਆਂ ਘਟਨਾਵਾਂ ਸਬੰਧੀ ਸੰਤਾਂ-ਮਹਾਂਪੁਰਸ਼ਾ ਨੂੰ ਸੋਚਣ ਦੀ ਲੋੜ ਹੈ ਕਿਉਕਿ ਇਹ ਉਹ ਧਾਰਮਿਕ ਅਸਥਾਨ ਹੈ ਜਿੱਥੇ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰਾ ਕਲਾਂ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਖੇਲਾ ਨੇ ਕੀਤਾ।ਉਨ੍ਹਾਂ ਦੱਸਿਆ ਕਿ ਥੋੜਾ ਸਮਾਂ ਪਹਿਲਾਂ ਇਥੇ ਜੰਮੂ-ਕਸ਼ਮੀਰ ਪੁਲਿਸ ਵੱਲੋ ਗੈਗਸਟਾਰ ਫੜੇ ਤੇ ਫਿਰ ਇਥੇ ਚਰੂਨ ਲਗਾਉਣ ਵਾਲੇ ਨੇ ਇਕ ਔਰਤ ਦਾ ਕਤਲ ਕਰ ਦਿੱਤਾ ਜਿਹੜਾ ਬੇਹੱਦ ਗੰਭੀਰ ਹਨ।ਉਨ੍ਹਾਂ ਸਮੂਹ ਮਹਾਂਪੁਰਸ਼ਾ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਦੁਕਾਨਾਂ ਨਾਨਕਸਰ ਦੇ ਅੰਦਰ ਤੱਕ ਖੁੱਲ ਗਈਆਂ ਹਨ ਉਨ੍ਹਾਂ ਨੂੰ ਬੰਧ ਕੀਤਾ ਜਾਵੇ।ੳੇਨ੍ਹਾਂ ਕਿਹਾ ਕਿ ਨਾਨਕਸਰ ਦੇ ਅੰਦਰ ਦੁਕਾਨਾਂ ਖੱੁਲਣ ਨਾਲ ਸ਼ਰਧਾਲੂਆਂ ਦੇ ਮਨ੍ਹਾ ਅੰਦਰ ਠੇਸ ਪਹੰੁਚਦੀ ਹੈ ।ਉਨ੍ਹਾਂ ਕਿਹਾ ਕਿ ਥੋੜੇ ਸਮੇ 'ਚ ਵਾਪਰੀਆਂ ਦੋਵੇ ਘਟਨਾਵਾਂ ਸਬੰਧੀ ਨਾਨਕਸਰ ਸੰਪ੍ਰਦਾਇ ਦੇ ਸਮੂਹ ਸੰਤ-ਮਹਾਂਪੁਰਸ ਕੌਈ ਠੋਸ ਫੈਸਲਾ ਲੈਣ ਤਾ ਕਿ ਅੱਗੇ ਤੋ ਅਜਿਹੀਆਂ ਘਟਨਾਵਾ ਨਾ ਵਪਰ ਸਕਣ।