ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-
ਸਰਕਾਰੀ ਹਾਈ ਸਕੂਲ ਪਿੰਡ ਬੰਗਸੀਪੁਰਾ ਵਿਖੇ ਸੱਭਿਅਚਾਰਕ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਿਦਆਰਥੀਆਂ ਦੇ ਮਾਪਿਆਂ,ਗ੍ਰਾਮ ਪੰਚਾਇਤ ਅਤੇ ਨਗਰ ਦੇ ਪਤੰਵਤੇ ਸੱਜਣਾ ਨੇ ਹਿੱਸਾ ਲਿਆ।ਇਸ ਸਮੇ ਸਕੂਲੀ ਵਿਿਦਆਰਥੀਆਂ ਵੱਲੋ ਜਿੱਥੇ ਰੰਗਾਰੰਗ ਪੋ੍ਰਗਰਾਮ ਪੇਸ਼ ਕਰਕੇ ਵਾਹ-ਵਾਹ ਖੱਟੀ ਉੱਥੇ ਕਈ ਅਜਿਹੇ ਸਕਿੱਟ ਪੇਸ਼ ਕਰਕੇ ਦਰਸਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਇਸ ਸਮੇ ਸਕੂਲ ਸਟਾਫ ਤੇ ਨਗਰ ਬੰਗਸੀਪੁਰਾ ਦੀ ਗ੍ਰਾਮ ਪੰਚਾਇਤ ਵੱਲੋ ਵੱਖ-ਵੱਖ ਮੁਕਾਬਲਿਆਂ 'ਚ ਪੁਜੀਸ਼ਨਾਂ ਹਾਸ;ਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।ਇਸ ਸਮੇ ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ ਨੇ ਜਿੱਥੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਿਦਆਂਰਥੀਆਂ ਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ ਉੱਥੇ ਬੱਚਿਆਂ ਨੂੰ ਅਧਿਆਪਕਾਂ ਸਮੇਤ ਵੱਡਿਆਂ ਦਾ ਸਤਿਕਾਰ ਕਰਨ ਤੇ ਵੱਧ ਤੋ ਵੱਧ ਪੜਨ ਦੀ ਪ੍ਰੇਰਨਾ ਦਿੱਤੀ।ਇਸ ਸਮੇ ਸਕੂਲ ਮੱੁਖੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਸਕੂਲ ਸਟਾਫ ਨਗਰ ਦੀ ਗ੍ਰਾਮ ਪੰਚਾਇਤ ਤੇ ਮਾਪਿਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਸਮੇ ਸ੍ਰੀਮਤੀ ਕੁਲਵੰਤ ਕੌਰ,ਸ੍ਰੀਮਤੀ ਊਸਾ ਰਾਣੀ,ਸ੍ਰੀਮਤੀ ਮਨੀਸਾ,ਪੱਤਰਕਾਰ ਡਾਂ.ਮਨਜੀਤ ਸਿੰਘ ਲੀਲਾਂ,ਸ.ਸਤਵੀਰ ਸਿੰਘ,ਸ.ਗੁਰਮੇਲ ਸਿੰਘ,ਸ.ਅਮਨਦੀਪ ਸਿੰਘ,ਸ.ਪਰਮਿੰਦਰ ਸਿੰਘ,ਸਰਪੰਚ ਕਰਮਜੀਤ ਸਿੰਘ ਮੰਡ, ਪੰਚ ਗੁਰਮੀਤ ਸਿੰਘ ਤਿਵਾੜੀ,ਬਲਵੰਤ ਸਿੰਘ ਬਿੱਲੂ,ਹਰਪ੍ਰੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।