ਚੇਨਈ, ਸਤੰਬਰ 2019-( ਇਕਬਾਲ ਸਿੰਘ ਰਸੂਲਪੁਰ )- ਵਰਡਲ ਕੈਂਸਰ ਦੇ ਮੁੱਖ ਸਲਾਹਕਾਰ ਸ: ਜਸਵੰਤ ਸਿੰਘ ਗਰੇਵਾਲ ਯੂ. ਕੇ. ਅਤੇ ਮੈਨੇਜਿੰਗ ਡਾਇਰਟੈਕਟਰ ਇੰਡੀਆ ਧਰਮਿੰਦਰ ਸਿੰਘ ਨੂੰ ਚੇਨਈ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ । ਚੇਨਈ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਅਤੇੇ ਦੇਸ਼ ਦੇ ਹੋਰਨਾਂ ਖਿੱਤਿਆਂ 'ਚ ਕੈਂਸਰ ਦੀ ਰੋਕਥਾਮ ਲਈ ਵਰਲਡ ਕੈਂਸਰ ਕੇਅਰ ਵਲੋਂ ਲਗਾਏ ਜਾ ਰਹੇ ਜਾਗਰੂਕ ਕੈਂਪਾਂ ਦੌਰਾਨ ਸ: ਜਸਵੰਤ ਸਿੰਘ ਗਰੇਵਾਲ ਅਤੇ ਧਰਮਿੰਦਰ ਸਿੰਘ ਢਿਲੋਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹ ਸਨਮਾਨ ਦਿੱਤਾ ਗਿਆ ਹੈ । ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੇ ਦੋਵੇਂ ਸਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੀਤੇ ਕਈ ਵਰਿ੍ਹਆਂ ਤੋਂ ਸ: ਗਰੇਵਾਲ ਨੇ ਇੰਗਲੈਂਡ ਤੋਂ ਭਾਰਤ ਜਾ ਕੇ ਬਹੁਤ ਸਾਰੇ ਕੈਂਪਾਂ 'ਚ ਖੁਦ ਹਿੱਸਾ ਲਿਆ, ਲੰਡਨ ਅਤੇ ਹੋਰਨਾਂ ਦੇਸ਼ਾਂ 'ਚ ਕਈ ਮੈਰਾਥਨ ਦੌੜਾਂ ਕੈਂਸਰ ਪੀੜਤਾਂ ਦੀ ਮਦਦ ਲਈ ਵੀ ਦੌੜੀਆਂ । ਜਦਕਿ ਸ: ਢਿਲੋਂ ਨੇ ਵਰਡਲ ਕੈਂਸਰ ਕੇਅਰ ਦੇ ਕੈਂਪਾਂ ਦੌਰਾਨ ਹਰ ਪੱਖ ਤੋਂ ਅੱਗੇ ਹੋ ਕੇ ਯੋਗਦਾਨ ਪਾਇਆ ਹੈ । ਸ: ਗਰੇਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਸਮਾਜ ਦੀ ਹੋਰ ਸੇਵਾ ਕਰਨ ਲਈ ਉਤਸ਼ਾਹਿਤ ਕਰੇਗਾ।ਜੇਕਰ ਧਰਮਿੰਦਰ ਸਿੰਘ ਢਿਲੋਂ ਵਾਰੇ ਗੱਲ ਕਰੀਏ ਤਾਂ ਉਸ ਇਨਸਾਨ ਦੀ ਮੇਹਨਤ ਅੱਜ ਵਰਲਡ ਕੈਂਸਰ ਕੇਅਰ ਨੂੰ ਇਕ ਧੁਰੇ ਦਾ ਕੰਮ ਦੇ ਰਹੀ ਹੈ।ਜੋ ਬਹੁਤ ਵੱਡੀ ਦੇਣ ਹੈ ਅਤੇ ਜਿਸ ਦੇ ਸਨਮਾਣ ਵਜੋਂ ਉਹਨਾਂ ਨੂੰ ਅੱਜ ਡਾਕਟਰੇਟ ਦੀ ਓਪਦੀ ਨਾਲ ਨਿਵਾਜਿਆ ਗਿਆ।