ਸ੍ਰੀ ਮੁਕਤਸਰ ਸਾਹਿਬ
ਸਾਹਿਤ ਸਿਰਜਣਾ ਮੰਚ ਪੰਜਾਬ ਵੱਲੋਂ ਪੰਜਾਬੀ ਦੇ ਨਾਮਵਰ ਲੇਖਕ ਪਰਗਟ ਸਿੰਘ ਜੰਬ੍ਹਰ ਦੇ ਜਨਮ ਦਿਨ ਤੇ ਪਰਿਵਾਰ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਵਰਣਨਯੋਗ ਹੈ ਕਿ ਪਰਗਟ ਸਿੰਘ ਜੰਬ੍ਹਰ ਦੀਆਂ ਹੁਣ ਤੱਕ ਸੱਤ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਮਿੰਨੀ ਕਹਾਣੀਆਂ ਕਿਤਾਬ "ਖੂਹ ਦੀ ਆਵਾਜ਼ " ਜਲਦ ਪ੍ਰਕਾਸ਼ਿਤ ਹੋ ਰਹੀ ਹੈ। ਕਵੀ ਦਰਬਾਰ ਦਾ ਆਗਾਜ਼ ਪ੍ਰਸਿੱਧ ਗੀਤਕਾਰ ਅਵਤਾਰ ਮੁਕਤਸਰੀ ਵੱਲੋਂ ਪਰਗਟ ਸਿੰਘ ਜੰਬ੍ਹਰ ਤੇ ਲਿਖਿਆ ਵਿਸ਼ੇਸ਼ ਗੀਤ ਸੁਣਾ ਕੇ ਕੀਤੀ। ਮਲੋਟ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕੁਲਵਿੰਦਰ ਸਿੰਘ ਮਲੋਟ ਨੇ ਬਹੁਤ ਹੀ ਵਧੀਆ ਗ਼ਜ਼ਲ ਸੁਣਾ ਵਾਹ ਵਾਹੀ ਖੱਟੀ, ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਵੱਲੋਂ ਵਿਰਸੇ ਨਾਲ ਸਬੰਧਤ ਗੀਤ ਸੁਣਾਇਆ, ਸੁੱਖ ਸੰਧੂ ਨੇ ਅਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾਇਆ, ਬਲਵਿੰਦਰ ਦੋਦਾ ਨੇ ਗੰਭੀਰ ਕਵਿਤਾ ਸੁਣਾਈ, ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੇ ਹਲਕੇ ਫੁਲਕੇ ਅੰਦਾਜ਼ ਵਿੱਚ "ਸੱਜਣੀ ਤੂੰ ਇੰਜ ਨਾ ਕਰਿਆ ਕਰ " ਪਰਿਵਾਰਿਕ ਕਵਿਤਾ ਸੁਣਾਈ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਇਕਵੰਨ ਨੇ ਗੀਤ ਸੁਣਾਇਆ, ਨੇਮ ਪਾਲ ਸਿੰਘ ਗਿੱਲ ਨੇ ਕਵਿਤਾ ਸੁਣਾਈ, ਗੁਰਪ੍ਰੀਤ ਸਿੰਘ ਸੰਧੂ ਨੇ ਪ੍ਰਗਟ ਸਿੰਘ ਜੰਬ੍ਹਰ ਦੇ ਜੀਵਨ ਸਬੰਧੀ ਗੱਲਬਾਤ ਕੀਤੀ, ਜਸਵੰਤ ਸਿੰਘ ਅਹੂਜਾ ਨੇ ਜੰਬ੍ਹਰ ਸਾਹਿਬ ਨੂੰ ਜਨਮ ਦਿਨ ਤੇ ਵਧਾਈ ਦਿੱਤੀ, ਹਰੀਚੰਦ ਐਮ ਸੀ ਵਿਸ਼ੇਸ਼ ਤੌਰ ਤੇ ਪਹੁੰਚੇ। ਮਹਿੰਦਰ ਕੌਰ ਔਲਖ ਨੇ ਰਚਨਾ ਸੁਣਾਈ, ਹਾਜ਼ਰ ਲੇਖਕਾਂ ਵੱਲੋਂ ਪਰਗਟ ਸਿੰਘ ਜੰਬਰ ਨੂੰ ਸਨਮਾਨਿਤ ਕੀਤਾ, ਅਤੇ ਸਾਰੇ ਹੀ ਹਾਜਰ ਕਵੀਆਂ ਨੇ ਪ੍ਰਗਟ ਸਿੰਘ ਜੰਬ੍ਹਰ ਨੂੰ ਓਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਬੀ ਉਮਰ ਦੀ ਕਾਮਨਾ ਕੀਤੀ, ਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕੀਤੀ। ਅਖੀਰ ਵਿੱਚ ਜਸ਼ਨਦੀਪ ਸਿੰਘ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਜਿੰਨਾ ਨੇ ਉਨ੍ਹਾਂ ਦੇ ਪਿਤਾ ਦਾ ਜਨਮ ਦਿਨ ਯਾਦਗਾਰੀ ਬਣਾ ਦਿੱਤਾ।