ਲੁਧਿਆਣਾ, 4 ਅਗਸਤ ( ਕਰਨੈਲ ਸਿੰਘ ਐੱਮ.ਏ.)ਅੱਜ ਸੰਗਰੂਰ ਦੀ ਮਸ਼ਹੂਰ ਮਠਿਆਈਆਂ ਦੇ ਨਾਮੀ ਸ਼ੋਅਰੂਮ ਵੱਲੋਂ ਮਲਹਾਰ ਰੋਡ ਸਰਾਭਾ ਨਗਰ ਵਿਖੇ ਦੂਸਰੇ ਮਠਿਆਈਆਂ ਦੇ ਸ਼ੋਅਰੂਮ ਕੇ.ਟੀ ਸਵੀਟਸ ਦੀ ਸ਼ੁਰੂਆਤ ਕੀਤੀ ਗਈ। ਕੇ.ਟੀ ਗਰੁੱਪ ਦੇ ਡਾਇਰੈਕਟਰ ਕੇਵਲ ਸਿੰਘ ਤੂਰ, ਭੂਸ਼ਣ ਕੁਮਾਰ ਮਿੱਤਲ, ਕਿਰਨਦੀਪ ਸਿੰਘ ਤੂਰ, ਅਭਿਸ਼ੇਕ ਮਿੱਤਲ ਨੇ ਦੱਸਿਆ ਕਿ 2012 ਵਿੱਚ ਸੰਗਰੂਰ ਵਿੱਚ ਕੇ.ਟੀ ਰਾਇਲ ਹੋਟਲ ਸ਼ੁਰੂ ਕਰਨ ਤੋਂ ਬਾਅਦ 2022 ਵਿੱਚ ਕੇ.ਟੀ. ਸਵੀਟਸ ਦੀ ਸ਼ੁਰੂਆਤ ਕੀਤੀ ਗਈ। ਸੰਗਰੂਰ ਦੇ ਸ਼ੋਅਰੂਮ ਦੀ ਸਫਲਤਾ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਦੂਜਾ ਸ਼ੋਅਰੂਮ ਕੇ. ਟੀ ਸਵੀਟਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਗਰੁੱਪ ਦੇ ਡਾਇਰੈਕਟਰ ਨੇ ਉਦਘਾਟਨ ਮੌਕੇ ਤੇ ਦੱਸਿਆ ਕਿ 5500 ਵਰਗ ਫੁੱਟ ਦੋ ਮੰਜ਼ਿਲਾ ਸ਼ੋਅਰੂਮ ਵਿੱਚ ਹਰ ਤਰ੍ਹਾਂ ਦੀਆਂ ਮਠਿਆਈਆਂ ਉਪਲਬਧ ਹਨ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸਾਡੇ ਸ਼ੋਅਰੂਮ ਵਿੱਚ ਗੁੜ ਕਾਜੂ ਵਾਲੀ ਬਰਫੀ, ਆਟੇ ਦੇ ਦੇਸੀ ਘਿਓ ਦੇ ਬਿਸਕੁਟ ਸ਼ੋਅਰੂਮ ਦਾ ਮੁੱਖ ਅਕਰਸ਼ਨ ਹਨ। , ਉਹਨਾਂ ਦੱਸਿਆ ਕਿ ਇੱਥੇ ਫੂਡ, ਸੈਂਡਵਿਚ, ਸੂਪ ਅਤੇ ਸਲਾਦ, ਸਾਊਥ ਇੰਡੀਅਨ, ਚਾਈਨੀਜ, ਪੂਰੀ, ਤੰਦੂਰੀ ਅਤੇ ਨੌਰਥ ਇੰਡੀਅਨ, ਬਰਗਰ, ਸਪੈਸ਼ਲ ਸ਼ਾਕਾਹਾਰੀ ਥਾਲੀ ਉਪਲਬਧ ਹੈ । ਉਹਨਾਂ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੀਆਂ
ਮਠਿਆਈਆਂ, ਕੈਫੇ ਬੇਕਰੀ, ਰੈਸਟੋਰੈਂਟ, ਵੈਡਿੰਗ ਬਾਕਸ, ਗਿਫਟ ਹੈਪਰ, ਕਿਟੀ ਹਾਲ ਵਿਸ਼ੇਸ਼ ਰੂਪ ਚ ਉਪਸਥਿਤ ਹੈ। ਉਹਨਾਂ ਦੱਸਿਆ ਕਿ ਸਾਡੇ ਸ਼ੋਅਰੂਮ ਨੂੰ ਉੱਤਰੀ ਭਾਰਤ ਦਾ ਮਿਠਾਈਆਂ ਦਾ ਸਰਵੋਤਮ ਸ਼ੋਅਰੂਮ ਅਵਾਰਡ ਵੀ ਮਿਲਿਆ ਹੈ।