ਲੰਡਨ,ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਸੰਸਥਾ ਨੈਸ਼ਨਲ ਇੰਡੀਅਨ ਸਟੂਡੈਂਟਸ ਐਾਡ ਅਲਮਨਾਈ ਬਿ੍ਟੇਨ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਮੰਗ ਕੀਤੀ ਹੈ ਕਿ ਪੜ੍ਹਾਈ ਮਗਰੋਂ ਦੋ ਸਾਲ ਲਈ ਵਰਕ ਵੀਜ਼ੇ ਦੀ ਸੁਵਿਧਾ ਦੇਸ਼ 'ਚ ਇਸ ਸਮੇਂ ਪੜ੍ਹ ਰਹੇ ਸਾਰੇ ਕੌਮਾਤਰੀ ਵਿਦਿਆਰਥੀ ਨੂੰ ਵੀ ਦਿੱਤੀ ਜਾਵੇ | 'ਨੈਸ਼ਨਲ ਇੰਡੀਅਨ ਸਟੂਡੈਂਟਸ ਐਡ ਅਲਮਨਾਈ ਬਿ੍ਟੇਨ' ਨੇ ਕਿਹਾ ਕਿ ਬਰਤਾਨੀਆ ਸਰਕਾਰ ਨੇ ਪਿਛਲੇ ਹਫ਼ਤੇ ਜਿਸ ਨਵੇਂ 'ਗ੍ਰੈਜੂਏਟ ਵੀਜ਼ਾ' ਪ੍ਰੋਗਰਾਮ ਦਾ ਐਲਾਨ ਕੀਤੀ ਸੀ, ਉਸ ਨੂੰ 2020-21 ਅਕਾਦਮੀ ਸਾਲ ਦੇ ਵਿਦਿਆਰਥੀਆਂ ਲਈ ਲਾਗੂ ਕਰਨ ਦੀਆਂ ਯੋਜਨਾਵਾਂ ਨੇ ਉਨ੍ਹਾਂ ਵਿਦਿਆਰਥੀਆਂ ਵਿਚਕਾਰ ਅਸ਼ਾਂਤੀ ਤੇ ਦੁਬਿਧਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਦਾ 2019-20 ਅਕਾਦਮੀ ਸਾਲ ਇਸ ਮਹੀਨੇ ਸ਼ੁਰੂ ਹੋ ਰਿਹਾ ਹੈ | ਐੱਨ. ਆਈ. ਐੱਸ. ਏ. ਯੂ. ਯੂ. ਕੇ. ਨੇ ਡਾਊਨਿੰਗ ਸਟਰੀਟ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਸ ਗ੍ਰੈਜੂਏਟ ਵੀਜ਼ਾ ਲਈ ਉਹ ਸਾਰੇ ਕੌਮਾਤਰੀ ਵਿਦਿਆਰਥੀ ਯੋਗ ਹੋਣੇ ਚਾਹੀਦੇ ਹਨ, ਜਿਨ੍ਹਾਂ ਕੋਲ 10 ਸਤੰਬਰ 2019 ਨੂੰ ਇਸ ਵੀਜ਼ੇ ਦੇ ਐਲਾਨ ਸਮੇਂ ਟੀਅਰ 4 ਵੀਜ਼ਾ ਸੀ | ਐੱਨ. ਆਈ. ਐੱਸ. ਏ. ਯੂ. ਯੂ. ਕੇ. ਦੀ ਸੰਸਥਾਪਕ ਸਨਮ ਅਰੋੜਾ ਅਤੇ ਪ੍ਰਧਾਨ ਮੋਹਨੀਸ਼ ਬੋਰਾਨਾ ਵਲੋਂ ਜਾਰੀ ਪੱਤਰ 'ਚ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾ ਕਿ ਗਰੈਜੂਏਸ਼ਨ ਵੀਜ਼ਾ 'ਤੇ ਹੁਣ ਵੀ ਕੰਮ ਕੀਤਾ ਜਾ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਸਤੰਬਰ 2020 ਤੋਂ ਪਹਿਲਾ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਇਸ ਤੋਂ ਬਾਹਰ ਰੱਖੇ ਜਾ ਸਕਦੇ ਹਨ | ਇਸ ਕਾਰਨ ਮੌਜੂਦਾ ਅਤੇ ਸਤੰਬਰ 2019-20 ਅਕਾਦਮਿਕ ਸਾਲ ਲਈ ਆ ਰਹੇ ਵਿਦਿਆਰਥੀਆਾ ਵਿਚਕਾਰ ਕਾਫ਼ੀ ਅਸ਼ਾਤੀ ਅਤੇ ਦੁਬਿਧਾ ਹੈ |
ਐੱਨ. ਆਈ. ਐੱਸ. ਏ. ਯੂ.-ਯੂ. ਕੇ. ਨੇ ਸਰਕਾਰ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਚਿੰਤਾ ਪ੍ਰਗਟਾਈ ਕਿ ਬਾਕੀ ਵਿਦਿਆਰਥੀਆਂ ਨਾਲ ਮਤਭੇਦ ਹੋ ਸਕਦਾ ਹੈ, ਕਿਉਂਕਿ ਉਹ ਮੌਜੂਦਾ ਵਿਵਸਥਾ ਮੁਤਾਬਿਕ ਪੜ੍ਹਾਈ ਮਗਰੋਂ 4 ਮਹੀਨੇ ਹੀ ਕੰਮ ਕਰ ਸਕਣਗੇ ਜਦਕਿ ਉਨ੍ਹਾ ਦੇ ਬਾਅਦ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆ ਨੂੰ ਦੋ ਸਾਲ ਤਕ ਕੰਮ ਕਰਨ ਦੀ ਇਜਾਜ਼ਤ ਹੋਵੇਗੀ |