ਮੋਗਾ ( ਜਸਵਿੰਦਰ ਸਿੰਘ ਰੱਖਰਾ)
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਬੰਧਕੀ ਕਮੇਟੀ ਬੇਦੀ ਨਗਰ ਮੋਗਾ ਵੱਲੋ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ ਨੇ ਪ੍ਰੈਸ ਨੋਟ ਦਿੰਦੇ ਦੱਸਿਆ ਕਿ ਇਸਤਰੀ ਸਤਿਸੰਗਤ ਸਭਾ ਗੁਰਦੁਆਰਾ ਹਰਗੋਬਿੰਦ ਸਾਹਿਬ ਬੀਬੀਆਂ ਜੱਥੇ ਵੱਲੋਂ ਨਗਰ ਕੀਰਤਨ ਵਿੱਚ ਕੀਰਤਨ ਦੀਆਂ ਸੇਵਾਵਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਤਨ ਮਨ ਅਤੇ ਧਨ ਨਾਲ ਸੇਵਾਵਾਂ ਨਿਭਾਈਆਂ ਗਈਆਂ ਪ੍ਰਬੰਧਕੀ ਕਮੇਟੀ ਵੱਲੋਂ ਬੀਬੀਆਂ ਦਾ ਧੰਨਵਾਦ ਕਰਦੇ ਹੋਏ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਾਜ਼ਰ ਮੈਂਬਰ ਪ੍ਰਧਾਨ ਭਾਈ ਅਵਤਾਰ ਸਿੰਘ ਵਿਰਦੀ, ਮੀਤ ਪ੍ਰਧਾਨ ਭਾਈ ਮਲਕੀਤ ਸਿੰਘ ਖੋਸਾ, ਜਨਰਲ ਸਕੱਤਰ ਭਾਈ ਜਸਵੰਤ ਸਿੰਘ ਸੈਭੀ, ਖਜਾਨਚੀ ਭਾਈ ਪਾਲ ਸਿੰਘ ਪਨੇਸਰ, ਪ੍ਰੈਸ ਸਕੱਤਰ ਭਾਈ ਅਵਤਾਰ ਸਿੰਘ ਵਿਰਕ, ਭਾਈ ਬਲਜੀਤ ਸਿੰਘ ਸਮਾਧ ਵਾਲੇ, ਭਾਈ ਅਮਰ ਸਿੰਘ ਤਖਾਣਵੱਧ, ਭਾਈ ਗੁਰਪਾਲ ਸਿੰਘ ਭੁੱਲਰ, ਭਾਈ ਗੁਰਬਚਨ ਸਿੰਘ ਤਲਵੰਡੀ ਵਾਲੇ, ਰਾਗੀ ਜਗਸੀਰ ਸਿੰਘ, ਇਸਤਰੀ ਸਤਿਸੰਗਤ ਸਭਾ ਬੀਬੀ ਸ਼ਿੰਦਰ ਕੌਰ, ਬੀਬੀ ਦਲਜੀਤ ਕੌਰ ਜੋਗੇਵਾਲਾ, ਬੀਬੀ ਸ਼ਰਨਜੀਤ ਕੌਰ ਧਰਮਕੋਟ, ਬੀਬੀ ਹਰਭਜਨ ਕੌਰ ਸੈਭੀ, ਬੀਬੀ ਜਸਵਿੰਦਰ ਕੌਰ, ਬੀਬੀ ਗੁਰਮੇਲ ਕੌਰ ਤੋਂ ਇਲਾਵਾ ਬਹੁਤ ਸੰਗਤਾਂ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ