ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋ ਸਰਾਰਤੀ ਅਨਸਰਾਂ ਤੇ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ -- ਆਗੂ
ਧਰਮਕੋਟ ਜਸਵਿੰਦਰ ਸਿੰਘ ਰੱਖਰਾ
ਅੱਜ ਸੰਭੂ ਮੋਰਚੇ ਦੀ ਸਟੇਜ ਤੇ ਹਾਲਤ ਉਸ ਸਮੇ ਨਾਜ਼ੁਕ ਬਣ ਗਏ ਜਦੋ 70 ਦੇ ਕਰੀਬ ਬੀ ਜੇ ਪੀ ਤੇ ਲੋਕਲ ਆਮ ਆਦਮੀ ਪਾਰਟੀ ਦੇ mla ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸੰਭੂ ਦੀ ਸਟੇਜ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇ ਸਟੇਜ ਦੇ ਮੋਜੂਦ ਆਗੂਆਂ ਬਲਦੇਵ ਸਿੰਘ ਜੀਰਾ ਬਲਵੰਤ ਸਿੰਘ ਬਹਿਰਾਮਕੇ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਸਿੱਧੂਪੁਰ, ਜੰਗ ਸਿੰਘ ਭਟੇੜੀ, ਮਾਨ ਸਿੰਘ ਰਾਜਪੁਰਾ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਗੁਰਮਨੀਤ ਸਿੰਘ ਮਾਂਗਟ, ਜਸਵੀਰ ਸਿੰਘ ਪਿੰਦੀ, ਸੂਰਜਭਾਨ ਫਰੀਦਕੋਟ, ਨੇ ਦਸਿਆ ਕਿ ਕਰੀਬ 1 ਵਜੇ ਦੇ ਕਰੀਬ ਜਦੋ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾ ਵਿਸ਼ਾਲ ਬੱਤਰਾ ਅੰਬਾਲਾ, ਸੋਨੂੰ ਸਰਵਿਸ ਸਟੇਸ਼ਨ ਤੇਪਲਾ, ਮਿਨਟੂ ਰਾਜਗੜ, ਦਲਬੀਰ ਸਿੰਘ ਬਿੱਟੂ ਬਾਬਾ ਰਾਜਗੜ ਦੀ ਅਗਵਾਈ ਵਿੱਚ 70- 80 ਦੇ ਕਰੀਬ ਵਿਅਕਤੀਆਂ ਨੇ ਸਟੇਜ ਤੇ ਹਮਲਾ ਕਰਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਵੱਲੋ ਉਨ੍ਹਾਂ ਨੂੰ ਬੈਠ ਕੇ ਗੱਲ ਕਰਨ ਲਈ ਆਖਿਆ ਗਿਆ ਜਿਸ ਤੇ ਉਕਤ ਵਿਅਕਤੀ ਹੱਥੋਪਾਈ ਤੇ ਉਤਰ ਆਏ। ਹਮਲਾ ਕਰਨ ਵਾਲੇ ਰੋਡਬੰਦ ਹੋਣ ਦਾ ਇਲਜਾਮ ਕਿਸਾਨਾਂ ਸਿਰ ਲਾ ਰਹੇ ਸਨ ਜਦੋ ਕਿ ਕਿਸਾਨ ਆਗੂਆਂ ਨੇ ਸਾਫ ਕੀਤਾ ਕਿ ਰੋਡ ਸਰਕਾਰ ਨੇ ਜਾਮ ਕੀਤਾ ਹੋਇਆ ਹੈ 8 ਫਰਵਰੀ ਤੋਂ ਜਦੋ ਕਿ ਕਿਸਾਨ ਤਾ ਏਥੇ 13 ਫਰਵਰੀ ਨੂੰ ਪਹੁੰਚੇ। ਆਗੂਆਂ ਨੇ ਦੱਸਿਆਂ ਕਿ ਹਮਲਾਵਰਾਂ ਵਿੱਚ ਆਗੂ ਬਣਕੇ ਆਏ ਹੋਏ ਵਿਅਕਤੀ ਮਾਈਨਿੰਗ ਦਾ ਧੰਦਾ ਕਰਦੇ ਹਨ ਤੇ ਘੱਗਰ ਵਿਚੋ ਰੇਤਾ ਕੱਢਕੇ ਕਾਲਾਬਾਜ਼ਾਰੀ ਕਰਦੇ ਹਨ। ਮੋਰਚਾ ਲੱਗਾ ਹੋਣ ਕਾਰਨ ਕਾਲਾਬਾਜ਼ਾਰੀ ਦਾ ਧੰਦਾ ਬਿਲਕੁਲ ਬੰਦ ਹੈ।ਲੋਕਲ ਪਿੰਡਾ ਦੇ ਲੋਕਾਂ ਜੰਗਪੁਰਾ ਤੋ ਭੂਰਾ ਸਿੰਘ, ਜਗਮੀਤ ਸਿੰਘ ਸੰਧਾਰਸੀ ਤੋ, ਗੁਰਪ੍ਰੀਤ ਸਿੰਘ ਨੰਡਿਆਲੀ ਤੋ, ਬਲਵੀਰ ਸਿੰਘ ਹੁਲਕਾ, ਮਨਦੀਪ ਸਿੰਘ ਕਨੋਲੀ ਤੋ, ਬਿਟੂ ਬੂਟਾ ਸਿੰਘ ਵਾਲਾ ਤੋ, ਸਤਪਾਲ ਸਿੰਘ ਖਲੋਰ ਤੋ, ਹਰਪ੍ਰੀਤ ਸਿੰਘ ਮਦਨਪੁਰ, ਦਲਜੀਤ ਕਾਲਾ ਚਮਾਰੂ, ਹਰਵਿੰਦਰ ਬੱਲੋਪੁਰ ਤੋ, ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਲੋਕ ਉਹ ਹੀ ਹਨ ਜੋ ਵੋਟ ਪਾਰਟੀਆਂ ਦੇ ਛੋਟੇ ਮੋਟੇ ਲੀਡਰ ਹਨ ਤੇ ਪੂਰੇ ਪੁਆਧ ਦਾ ਨਾਮ ਖਰਾਬ ਕਰ ਰਹੇ ਹਨ ਜਦੋ ਕਿ ਪੁਆਧ ਦੇ ਲੋਕ ਪੂਰੀ ਤਰ੍ਹਾਂ ਮੋਰਚੇ ਦੇ ਨਾਲ ਖੜੇ ਹਨ ਜੇਕਰ ਦੁਬਾਰਾ ਕਿਸੇ ਨੇ ਕਿਸਾਨ ਮੋਰਚੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾ ਸਭ ਤੋ ਪਹਿਲਾ ਉਨ੍ਹਾਂ ਨੂੰ ਪੁਆਧ ਦੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਪੁਲਿਸ ਪ੍ਰਸਾਸ਼ਨ ਤੇ ਅਰੋਪ ਲਾਉਦੇ ਹੋਏ ਆਖਿਆ ਕਿ ਇਸ ਹਮਲੇ ਵਿੱਚ ਪੁਲਿਸ ਨੇ ਹਮਲਾਵਰਾਂ ਨੂੰ ਸਟੇਜ ਤੱਕ ਆਉਣ ਦਿੱਤਾ ਤੇ ਮੂਕ ਦਰਸ਼ਕ ਬਣਕੇ ਖੜੀ ਰਹੀ। ਇਹ ਹਮਲਾ ਸਾਜਿਸ਼ ਤਹਿਤ ਗਿਣਮਿਥ ਕੇ ਕੀਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਪਿਛੇ ਤੋ ਕੰਮ ਕਰ ਰਹੇ ਸਾਜਿਸ ਕਾਰੀ ਵੀ ਲੋਕਾਂ ਵਿੱਚ ਨੰਗੇ ਕੀਤੇ ਜਾਣ ਗੇ।ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਆਖਿਆ ਜੇਕਰ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਨਾ ਕੀਤੀ ਤਾ ਕਿਸਾਨਾਂ ਵੱਲੋ ਵੱਡਾ ਸੰਘਰਸ਼ ਕੀਤਾ ਜਾਵੇਗਾ