ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 12 ਮਈ ( ਕਰਨੈਲ ਸਿੰਘ ਐੱਮ.ਏ.) ਵਕਤ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੌਮੀ ਕਰਜ਼ਾ ਲਈ ਅੰਦਰੂਨੀ ਖਿੱਚ ਸਦਕਾ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ, ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਮਹਾਂਪੁਰਸ਼ਾਂ ਵੱਲੋਂ ਉਲੀਕੇ ਕਾਰਜਾਂ ਤੇ ਚੱਲਦਿਆਂ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਨਿਰਵਿਘਨ ਚਲਦੇ ਆ ਰਹੇ ਹਨ। ਅੱਜ ਜਵੱਦੀ ਟਕਸਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਅਭਿਆਸ ਸਿਮਰਨ ਸਮਾਗਮ ਹੋਏ ਜਿਸ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਸਭ ਸੁੱਖਾਂ ਤੇ ਪਰਮ ਅਨੰਦ ਦੀ ਪ੍ਰਾਪਤੀ ਦਾ ਸ੍ਰੇਸ਼ਟ ਉਪਾਅ ਹੱਲ ਸਾਧਨਾ, ਉਸ ਵਾਹਿਗੁਰੂ ਦਾ ਨਾਮ ਸਿਮਰਨਾ ਹੈ, ਇਸ ਲਈ ਉਸ ਨਾਲ ਜੁੜ ਕੇ, ਉਸ ਦੀ ਸਿਫਤ ਸਲਾਹ ਕਰੀਏ, ਉਸ ਦਾ ਗੁਣ ਗਾਇਨ ਕਰੀਏ। ਉਨ੍ਹਾਂ ਕਿਹਾ ਕਿ ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ, ਜਿਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਜਾਂਦਾ ਹੈ ਤਾਂ ਉਸਨੂੰ ਸੁੱਖਾਂ ਦਾ ਖਜਾਨਾ ਹਾਸਲ ਹੋ ਜਾਂਦਾ ਹੈ। ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਨੂੰ, ਉਸਦੇ ਨਾਮ-ਸਿਮਰਨ ਕਰਨ ਵਾਲਿਆਂ ਦੀ ਮਹਾਨ ਮਹਿਮਾ ਦਾ ਗਾਇਨ ਕਰਨ ਵਾਲਿਆਂ ਤੋਂ ਸਿੱਖੀ ਲੈਣੀ ਚਾਹੀਦੀ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।