ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ‘ਮਾਂ ਦਿਵਸ ’ ਮਨਾਇਆ ਗਿਆ
ਲੁਧਿਆਣਾ, 12 ਮਈ, (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀਂ ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ, ਲੁਧਿਆਣਾ ਵਿਖੇ ‘ਮਾਂ ਦਿਵਸ ’ ਮਨਾਇਆ ਗਿਆ। ਮਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਦਿਆਂ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਨੂੰ ਬੇਬੇ, ਅੰਮੀ ਅਤੇ ਆਈ ਵਰਗੇ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਿਤ ਕੀਤਾ । ਗਰੇਡ 9 ਦੇ ਵਿਦਿਆਰਥੀਆਂ ਨੇ ਮਾਂ ਦੇ ਹੱਥਾਂ ਦੁਆਰਾ ਤਿਆਰ ਕਰਕੇ ਭੇਜੇ ਗਏ ਪਾਸਤਾ ਤੇ ਮੈਕਰੋਨੀ ਦਾ ਆਨੰਦ ਉਠਾਇਆ , ਜਦੋਂ ਕਿ ਗ੍ਰੇਡ 99 ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਹੱਥਾਂ ਨਾਲ ਸੋਹਣੇ ਕਾਰਡ ਤਿਆਰ ਕੀਤੇ , ਗਰੇਡ 999 ਤੇ 9 ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਫੋਟੋ ਫਰੇਮ ਕਰਾਫਟਿੰਗ ਦੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ , ਗ੍ਰੇਡ ਅਤੇ 9 ਦੇ ਵਿਦਿਆਰਥੀਆਂ ਨੇ ਕਾਗਜ਼ ਦੇ ਫੁੱਲ ਤੇ ਗੁਲਦਸਤੇ ਬਣਾਏ , ਗਰੇਡ V99 ਦੇ ਵਿਦਿਆਰਥੀਆਂ ਨੇ ਆਪਣੀ ਮਾਂ ਦੀਆਂ ਮਿੱਠੀਆਂ ਯਾਦਾਂ ਦੀਆਂ ਫੋਟੋਆਂ ਨੂੰ ਕਲਾਜ ਦੇ ਰੂਪ ਵਿੱਚ ਵਿੱਚ ਪੇਸ਼ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ ਰੈਂਪਵਾਕ, ਡਾਂਸ ਅਤੇ ਗੇਮਾਂ ਖਿਡਾ ਕੇ ਉਹਨਾਂ ਨੂੰ ’ਟੋਕਨ ਆਫ਼ ਲਵ ’ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਰੀਆਂ ਮਾਵਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਅਤੇ ਇਸ ਦਿਨ ਨੂੰ ਉਹਨਾਂ ਲਈ ਯਾਦਗਾਰ ਬਣਾਇਆ ਗਿਆ। ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਮਾਵਾਂ ਪ੍ਰਤੀ ਸਤਿਕਾਰ ਤੇ ਪਿਆਰ ਨੂੰ ਹੀ ਨਹੀਂ ਵਧਾਉਂਦੀਆਂ ਸਗੋਂ ਉਹਨਾਂ ਵਿੱਚ ਰਚਨਾਤਮਿਕ ਭਾਵਨਾਵਾਂ ਨੂੰ ਵੀ ਵਿਕਸਿਤ ਕਰਦੀਆਂ ਹਨ। ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਮਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖਦੇ ਹੋਏ ਬੱਚਿਆਂ ਨੂੰ ਕਿਹਾ ਕਿ ਮਾਂ ਪਿਆਰ ਅਤੇ ਦੇਖਭਾਲ ਦਾ ਪ੍ਰਤੀਕ ਹੈ। ਮਾਂ ਇਸ ਦੁਨੀਆਂ ਵਿੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਮਾਂ ਸਾਡੀ ਜ਼ਿੰਦਗੀ ਵਿੱਚ ਸਾਡੇ ਸਾਹਾਂ ਵਾਂਗ ਮਹੱਤਵਪੂਰਨ ਹੈ। ਮਾਂ ਸਾਡੀ ਪਹਿਲੀ ਗੁਰੂ ਹੈ ਜੋ ਸਾਨੂੰ ਕਰਮ ਤੋਂ ਧਰਮ ਤੱਕ ਦੀ ਸਿੱਖਿਆ ਦਿੰਦੀ ਹੈ।