ਲੁਧਿਆਣਾ, 9ਮਾਰਚ ( ਟੀ. ਕੇ. ) ਪੀ. ਏ. ਯੂ. ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਜੱਥੇਬੰਦੀ ਪੀਏਯੂ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਨਫੈਡਰੇਸ਼ਨ ਦੇ ਦਫਤਰ ਵਿਖੇ ਹੋਈ । ਇਸ ਦੌਰਾਨ ਪੰਜਾਬ ਦੇ ਵਿਗਾੜੇ ਜਾ ਰਹੇ ਮਹੌਲ ਤੇ ਚਰਚਾ ਕੀਤੀ ਗਈ ਅਤੇ ਪਿੱਛਲੇ ਦਿਨੀ ਪੰਜਾਬ ਸਰਕਾਰ ਵੱਲੋ ਪੇਸ਼ ਕੀਤੇ ਬੱਜਟ ਵਿਚ ਸੇਵਾ ਮੁਕਤ ਮੁਲਾਜਮਾਂ ਨੂੰ ਅਣਗੌਲਿਆਂ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ।ਪੈਨਸ਼ਨਾ ਸਬੰਧੀ ਪਿਛਲੇ ਬਕਾਇਆਂ ਦੇ ਭੁਗਤਾਨ ਲਈ ਧਾਰੀ ਚੁੱਪ ਦੀ ਸਖਤ ਨਿਖੇਧੀ ਕੀਤੀ।
ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਨੂੰ ਇਸ ਵਾਰ ਮਈ ਵਿੱਚ ਪਟਨਾ ਸਾਹਿਬ ਅਤੇ ਅਸ ਪਾਸ ਦੇ ਇਤਿਹਾਸਿਕ , ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ। 7 ਮਈ ਤੋਂ 12 ਮਈ ਤੱਕ ਟ੍ਰੇਨ ਰਾਹੀਂ ਕਰਨ ਦੇ ਪ੍ਰੋਗਰਾਮ ਬਾਰੇ ਜਨਰਲ ਸਕੱਤਰ ਆਸਾ ਸਿੰਘ ਪੰਨੂੰ ਨੇ ਦੱਸਿਆ ਕਿ ਇਸ ਯਾਤਰਾ ਤੇ ਜਾਣ ਵਾਲੇ ਸਾਰੇ ਮੈਂਬਰਾਂ ਦੀਆਂ ਟਿੱਕਟਾਂ ਲੈਕੇ ਸੀਟਾਂ ਰਾਖਵੀਆਂ ਕਰਵਾ ਲਈਆਂ ਹਨ। ਸਵਰਨ ਸਿੰਘ ਰਾਣਾ ਨੇ ਪਟਨਾ ਸਾਹਿਬ ਅਤੇ ਆਸੇ ਪਾਸੇ ਦੇ ਹੋਰ ਅਸਥਾਨਾਂ ਬਾਰੇ ਜਾਣਕਾਰੀ ਸਾਂਝੀ ਕੀਤਾ।
ਉੱਪ ਪ੍ਰਧਾਨ ਜਸਵੰਤ ਜੀਰਖ ਵੱਲੋਂ ਅਜਿਹੀਆਂ ਯਾਤਰਾਵਾਂ ਰਾਹੀਂ ਇਤਿਹਾਸ ਤੋਂ ਸਿੱਖ ਕੇ ਅੱਜ ਦੇ ਸਮੇਂ ਵਿੱਚ ਹਕੂਮਤਾਂ ਵੱਲੋਂ ਹੱਕ ਮੰਗਦੇ ਲੋਕਾਂ ਉੱਪਰ ਕੀਤੇ ਜਾਂਦੇ ਜੁਲਮਾਂ ਵਿਰੁੱਧ ਆਵਾਜ਼ ਉਠਾਉਣੀ ਬੇਹੱਦ ਜਰੂਰੀ ਹੈ।ਇਹ ਯਾਤਰਾਵਾਂ ਨੂੰ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਕਰਨ ਦੀ ਬਜਾਏ, ਗੁਰੂਆਂ ਵੱਲੋਂ ਜਾਬਰ ਹਕੂਮਤਾਂ ਦੇ ਜਬਰ ਦਾ ਸਾਹਮਣਾ ਕਰਦਿਆਂ ਲੋਕਾਂ ਨੂੰ ਚੇਤਨ ਕਰਨਾ ਬੇਹੱਦ ਜਰੂਰੀ ਹੈ।
ਅੰਤ ਵਿੱਚ ਪ੍ਰਧਾਨ ਸੁਖਦੇਵ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਦੇ ਮੁਲਾਜਮਾਂ, ਅਤੇ ਪੈਨਸਨਰਾਂ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਮੈਂਬਰਾਂ ਤੋਂ ਹੱਥ ਖੜੇ ਕਰਕੇ ਕਰਵਾਈ।
ਇਸ ਸਮੇ ਸੀ ਐਲ ਜਿੰਦਲ, ਐਮ ਐਸ ਪਰਮਾਰ, ਤਜਿੰਦਰ ਮਹਿੰਦਰੂ, ਤਰਸੇਮ ਸਿੰਘ, ਕਰਤਾਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਮੈਂਬਰ ਹਾਜਰ ਸਨ।