ਮਨੁੱਖੀ ਭਲਾਈ ਕਾਰਜਾਂ ਲਈ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਾਰਜ- ਸੰਤ ਬਾਬਾ ਅਮੀਰ ਸਿੰਘ ਜੀ
ਪ੍ਰਮੁੱਖ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਆਏ ਮਰੀਜ਼ਾਂ ਦਾ ਕੀਤਾ ਚੈਕਅੱਪ
ਕੈਂਪ ਦੌਰਾਨ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀਆਂ ਗਈਆਂ ਦਵਾਈਆਂ
ਲੁਧਿਆਣਾ, 10 ਮਾਰਚ ( ਕਰਨੈਲ ਸਿੰਘ ਐੱਮ.ਏ. ) ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਸੱਚੀ ਸੇਵਾ ਹੈ। ਅੱਜ ਗੁਰਦੁਆਰਾ ਸ਼੍ਰੀ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ 45ਵੇਂ ਅੱਖਾਂ ਦੇ ਫਰੀ ਅਪ੍ਰੇਸ਼ਨ ਅਤੇ ਜਨਰਲ ਕੈਂਪ ਦੀ ਰਸਮੀ ਤੌਰ ਤੇ ਆਰੰਭਤਾ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਵੱਲੋਂ ਪਿਛਲੇ ਲੰਮੇ ਅਰਸੇ ਤੋਂ ਕੀਤੇ ਜਾ ਰਹੇ ਮਨੁੱਖੀ ਭਲਾਈ ਦੇ ਸੇਵਾ ਕਾਰਜ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ 45ਵਾਂ ਅੱਖਾਂ ਦਾ ਫਰੀ ਅਪ੍ਰੇਸ਼ਨ ਅਤੇ ਜਨਰਲ ਕੈਂਪ ਇੱਕ ਵੱਡਾ ਪਰਉਪਕਾਰੀ ਕਾਰਜ ਹੈ। ਜਿਸ ਦਾ ਲਾਹਾ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਵਿਅਕਤੀ ਤੇ ਮਰੀਜ਼ ਲੈ ਸਕਣਗੇ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸ੍ਰ.ਤਰਲੋਚਨ ਸਿੰਘ, ਮੁੱਖ ਸੇਵਾਦਾਰ ਸ੍ਰ.ਪ੍ਰੇਮ ਸਿੰਘ ਅਤੇ ਬੀਬੀ ਬਲਦੇਵ ਕੌਰ ਨੇ ਜੈਕਾਰਿਆਂ ਦੀ ਗੂੰਜ ਵਿੱਚ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਜੀ ਨੂੰ ਸਮੁੱਚੀ ਸੁਸਾਇਟੀ ਦੇ ਵੱਲੋਂ ਸ਼੍ਰੀ ਸਾਹਿਬ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਸ੍ਰ.ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਬਖਸ਼ੇ ਸੇਵਾ ਸੰਕਲਪ ਤੇ ਪਹਿਰਾ ਦਿੰਦਿਆਂ ਹੋਇਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਚੱਜੀ ਅਗਵਾਈ ਹੇਠ ਸੁਸਾਇਟੀ ਦੇ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਲਗਾਏ ਗਏ 45ਵੇਂ ਅੱਖਾਂ ਦੇ ਫਰੀ ਅਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ ਅੰਦਰ ਪ੍ਰਮੁੱਖ ਡਾਕਟਰ ਜਿਨ੍ਹਾਂ ਵਿੱਚ ਡਾ. ਐਚ.ਪੀ ਸਿੰਘ ਆਈ ਸਰਜਨ, ਡਾ.ਬੀ.ਐਸ ਸ਼ਾਹ ਪੈਥਾਲੋਜਿਸਟ,ਡਾ.ਅਵਰੀਨ ਸ਼ਾਹ( ਐਮ.ਐਸ ਸਰਜਰੀ) ਡਾ ਐਮ.ਐਸ ਨੰਦਾ ਚਮੜੀ ਰੋਗਾਂ ਦੇ ਮਾਹਿਰ,ਡਾ.ਹਰਵਿੰਦਰ ਸਿੰਘ ਈ.ਐਨ.ਟੀ, ਡਾ.ਭਜਨਦੀਪ ਸਿੰਘ ਡੈਟਲ ਸਰਜਨ,ਡਾ.ਰਵੀਕਾਂਤ ਐਮ.ਡੀ ਮੈਡੀਕਲ ਪ੍ਰੈਕਟੀਸ਼ਨਰ, ਡਾ ਬਰਿੰਦਰਪਾਲ ਸਿੰਘ ਐਮ.ਡੀ ਮੈਡੀਸਨ, ਡਾ.ਮਹਿੰਦਰ ਕੌਰ ਔਰਤ ਰੋਗਾਂ ਦੇ ਮਾਹਿਰ ਤੇ ਡਾ.ਪਿਆਰਾ ਸਿੰਘ ਲੇਜ਼ਰ ਅਤੇ ਲੈਪ੍ਰੋਸਕੋਪਿਕ ਦੇ ਮਾਹਿਰ ਆਦਿ ਨੇ ਆਪਣੀਆਂ ਟੀਮਾਂ ਦੇ ਨਾਲ ਨਿਸ਼ਕਾਮ ਰੂਪ ਵਿੱਚ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਚਿੱਟੇ ਮੋਤੀਆਂ ਨਾਲ ਪੀੜਤ ਮਰੀਜ਼ਾਂ ਨੂੰ ਫਰੀ ਲੈਨਜ਼ ਵੀ ਪਾਏ ਗਏ । ਇਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਮੈਡੀਕਲ ਕੈਂਪ ਵਿੱਚ ਆਪਣੀਆਂ ਨਿਸ਼ਕਾਮ ਸੇਵਾਵਾਂ ਦੇਣ ਲਈ ਪੁੱਜੇ ਸਮੂਹ ਡਾਕਟਰ ਸਾਹਿਬਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਚਰਨਪਾਲ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ ਛਾਬੜਾ ਬੀਬੀ ਬਲਦੇਵ ਕੌਰ, ਰਮਨਜੋਤ ਸਿੰਘ, ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।