ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਏ ਕਾਂਵੜੀਆ ਦਾ ਹੋਇਆ ਭਰਵਾਂ ਸਵਾਗਤ
ਮੁੱਲਾਂਪੁਰ ਦਾਖਾ 08 ਮਾਰਚ ( ਸਤਵਿੰਦਰ ਸਿੰਘ ਗਿੱਲ) ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ 4 ਮਾਰਚ ਨੂੰ ਸਥਾਨਕ ਸ਼ਹਿਰ ਤੋਂ ਕਾਵੜੀਆਂ ਦਾ ਪੈਦਲ ਜੱਥਾ ਹਰ ਸਾਲ ਦੀ ਤਰ੍ਹਾਂ ਪਵਿੱਤਰ ਗੰਗਾ ਜਲ ਲੈਣ ਲਈ ਰਵਾਨਾ ਹੋਇਆ ਸੀ, ਜਿਹੜਾ ਕਿ ਅੱਜ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ’ਤੇ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਮੰਡੀਂ ਮੁੱਲਾਂਪੁਰ ਪੁੱਜਾ। ਮੁੱਖ ਸੇਵਾਦਾਰ ਸੁਭਾਸ ਗਰਗ, ਗੋਲਡੀ ਗਾਬਾ ਅਤੇ ਰਾਹੁਲ ਗਰੋਵਰ ਦੀ ਅਗਵਾਈ ਵਿੱਚ ਗਏ ਇਸ ਪੈਦਲ ਜੱਥੇ ਦਾ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਅਤੇ ਸ਼ਿਵ ਸ਼ਕਤੀ ਕਾਵੜ ਸੰਘ ਦੇ ਪ੍ਰਧਾਨ ਸੰਜੂ ਅਗਰਵਾਲ ਅਤੇ ਰਵਿੰਦਰਪਾਲ ਗਰੋਵਰ ਨੇ ਸ਼ਹਿਰ ਵਾਸੀਆਂ ਵੱਲੋਂ ਕਾਵੜੀਆਂ ’ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸ਼ਿਵ ਮੰਦਿਰ ਵਿਖੇ ਪੁੱਜ ਕੇ ‘‘ਬਮ ਬਮ ਭੋਲੇ’’ ਦੇ ਜੈਕਾਰਿਆ ਨਾਲ ਸ਼ਿਵ ਭਗਤਾਂ ਨੇ ਖੂਬ ਭੰਗੜਾ ਪਾਇਆ ਅਤੇ ਸ਼ਹਿਰ ਵਾਸੀਆਂ ਨਾਲ ਸ਼ਿਵਰਾਤਰੀ ਦੀ ਖੁਸ਼ੀ ਸ਼ਾਂਝੀ ਕੀਤੀ।
ਇਸ ਮੌਕੇ ਸੁਭਾਸ ਗਰਗ, ਰਾਹੁਲ ਗਰੋਵਰ ਅਤੇ ਗੋਲਡੀ ਗਾਬਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਪਵਿੱਤਰ ਦਿਹਾੜੇ ’ਤੇ ਭਗਤਾਂ ਵੱਲੋਂ ਸਲਾਨਾਂ ਪੈਦਲ ਯਾਤਰਾ ਕਰਦਿਆ ਪਵਿੱਤਰ ਗੰਗਾ ਜਲ ਲਿਆ ਕੇ ਸ਼ਿਵ ਮੰਦਿਰ ਵਿਖੇ ਚੜ੍ਹਾਇਆ ਜਾਂਦਾ ਹੈ ਅਤੇ ਇਹ 26ਵੀਂ ਪੈਦਲ ਯਾਤਰਾ ਇਸ ਵਾਰ ਵੀ ਉਨ੍ਹਾਂ ਵੱਲੋਂ ਹਰਿਦੁਆਰ ਤੋਂ ਕੀਤੀ ਗਈ।
ਇਸ ਮੌਕੇ ਰੰਗ ਬਰੰਗੇ ਫੁੱਲਾਂ ਅਤੇ ਖੁਸ਼ਬੂਦਾਰ ਰੰਗਾਂ ਨਾਲ ਹੌਲੀ ਖੇਡੀ ਗਈ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ ਨੇ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਭਗਵਾਨ ਸ਼ਿਵ ਜੀ ਕਿਸੇ ਇੱਕ ਧਰਮ ਜਾਂ ਕਿਸੇ ਜਾਤ ਬਰਾਦਰੀ ਦੇ ਨਹੀਂ ਸਗੋਂ ਸਭ ਧਰਮਾਂ ਦੇ ਸ਼ਾਂਝੇ ਅਤੇ ਪੂਜਣਯੋਗ ਹਨ। ਇਸ ਲਈ ਇਹ ਤਿਉਹਾਰ ਸਭਨਾਂ ਦਾ ਸ਼ਾਝਾਂ ਤਿਉਹਾਰ ਹੈ, ਜਿਹੜਾ ਕਿ ਆਪਸੀ ਭਾਈਚਾਰਕ ਸ਼ਾਂਝ ਪੈਦਾ ਕਰਦਾ ਹੈ।
ਇਸ ਮੌਕੇ ਮੰਦਿਰ ਦੇ ਪੁਜਾਰੀ ਯਾਦੂ ਤਿਵਾੜੀ ਨੇ ਭਗਤਾਂ ਵੱਲੋਂ ਲਿਆਂਦਾ ਪਵਿੱਤਰ ਗੰਗਾ ਜਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕਰਵਾਇਆ। ਹੋਰਨਾਂ ਤੋਂ ਇਲਾਵਾ ਅਸ਼ਵਨੀ ਸਿੰਗਲਾ, ਰਵਿੰਦਰਪਾਲ ਗਰੋਵਰ ਉਰਫ ਕਾਲਾ, ਸ਼ਿਵ ਸ਼ਕਤੀ ਕਾਂਵੜ ਸੰਘ ਦੇ ਪ੍ਰਧਾਨ ਸੁਭਾਸ ਗਰਗ, ਰਾਹੁਲ ਗਰੋਵਰ, ਸਨੀ ਰਕਬਾ, ਹੈਪੀ ਗਲੋਟ, ਗੋਲਡੀ ਗਾਬਾ, ਯੋਗੇਸ਼ ਗਾਬਾ, ਹਨੀਸ਼ ਗੋਇਲ, ਸਨੀ ਰਕਬਾ, ਹਨੀ ਗਾਬਾ, ਹਨੀ ਧਮੀਜਾ, ਜਗਰੂਪ ਸਿੰਘ, ਸੁਖਦੇਵ ਸਿੰਘ, ਰਜਿੰਦਰ ਤੋਤੀ, ਹੈਪੀ ਗਲੇਟ, ਮੋਹਿਤ, ਰੋਹਿਨ ਗਰਗ ਅਤੇ ਸੰਦੀਪ ਗਰੋਵਰ ਉਰਫ ਵਿੱਕੀ ਆਦਿ ਹਾਜਰ ਸਨ।