You are here

ਹੜ੍ਹ ਪੀੜਤਾਂ ਲਈ ਮਾਣ-ਭੱਤਾ ਦੇਣ ਦੇ ਤਾਨਸ਼ਾਹੀ ਫੈਸਲੇ ਦੇ ਵਿਰੁਧ ਨੰਬਰਦਾਰ ਯੂਨੀਅਨ ਪੰਜਾਬ ਦੇ ਸਾਰੇ ਜਿਲ੍ਹਾਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ 11 ਸਤੰਬਰ ਨੂੰ ਮੰਗ ਪੱਤਰ ਦੇਣਗੇ

ਸਿੱਧਵਾਂ ਬੇਟ,ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਨੰਬਰਦਾਰ ਯੂਨੀਅਨ ਵਲੋਂ ਤਿੰਨ ਮਹੀਨੇ ਦਾ ਮਾਣ-ਭੱਤਾ ਹੜ੍ਹ ਪੀੜਤਾਂ ਲਈ ਦੇਣ ਦੇ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾਂ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਕਿਹਾ ਕਿ ਸਾਨੂੰ ਹੜ੍ਹ ਪੀੜਤਾਂ ਨਾਲ ਦਿਲੋਂ ਹਮਦਰਦੀ ਹੈ ਅਤੇ ਯੂਨੀਅਨ ਵਲੋਂ ਆਪਣੇ ਪੱਧਰ 'ਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਚੌਧਰੀ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਪੰਜਾਬ ਦੇ 32 ਹਜ਼ਾਰ ਨੰਬਰਦਾਰਾਂ ਦੇ ਮਾਣ-ਭੱਤੇ ਦਾ ਫੈਸਲੇ ਨਹੀਂ ਲੈ ਸਕਦੇ।ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਨੰਬਰਦਾਰਾਂ ਦੀਆਂ 2 ਯੂਨੀਅਨਾਂ ਕੰਮ ਕਰ ਰਹੀਆਂ ਹਨ।ਇਕ ਯੂਨੀਅਨ ਦੇ ਕੁਝ ਆਗੂਆਂ ਨੇ ਸੂਬਾ ਕਮੇਟੀ,ਜ਼ਿਲ੍ਹਾਂ ਜਾਂ ਤਹਿਸੀਲ ਕਮੇਟੀਆਂ ਨੂੰ ਭਰੋਸੇ ਵਿਚ ਲਏ ਬਗੈਰ ਆਪਣੇ ਤੌਰ 'ਤੇ ਲਏ ਬਗੈਰ ਆਪਣੇ ਤੌਰ 'ਤੇ ਥੋਪਣਾ ਦਾ ਯਤਨ ਕੀਤਾ ਹੈ ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚਾਹਲ ਗਾਲਿਬ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾਂ ਹੈਡਕੁਆਰਟਰਾਂ 'ਤੇ 11 ਸਤੰਬਰ ਨੂੰ ਜ਼ਿਲ੍ਹਾਂ ਪ੍ਰਧਾਨ ਵਲੋਂ ਡਿਪਟੀ ਕਮਿਸ਼ਨਰਾਂ ਰਾਹੀਂ ਸੂਬਾ ਸਰਕਾਰ ਨੂੰ ਸਹਿਮਤੀ ਤੋਂ ਬਿਨਾਂ ਕਿਸੇ ਨੰਬਰਦਾਰ ਦਾ ਮਾਣ-ਭੱਤਾ ਨਾ ਕੱਟਣ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।