ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਪਿਆਰਯੋਗ ਦੋਸਤੋ ਪ੍ਰਸਿੱਧ ਨਾਟਕਕਾਰ ਸ੍ਰੀ ਹਰੇਕਸ਼ ਚੌਧਰੀ ਦਾ ਮੈਨੂੰ ਟੈਲੀਫੂਨ ਆਇਆ ਕਿ ਇਸ ਵਾਰ ਤੁਸੀਂ ਨਾਟਕ ਵੇਖਣ ਗੁਰਸ਼ਰਨ ਕਲਾ ਭਵਨ ਵਿੱਚ ਜ਼ਰੂਰ ਪਹੁੰਚਣਾ ਹੈ ਮੈਂ ਕਿਹਾ ਉਸ ਦਿਨ ਮੇਰੇ ਪਰਮ ਮਿੱਤਰ ਸਾਬਕਾ ਐਸ.ਡੀ.ਐਮ.ਸ ਹਰਚਰਨ ਸਿੰਘ ਸੰਧੂ ਜੀ ਮੈਨੂੰ ਮਿਲਣ ਆ ਰਹੇ ਹਨ ।ਚੌਧਰੀ ਸਾਹਿਬ ਕਹਿੰਦੇ ਏਥੇ ਸਾਡੇ ਕੋਲ ਲੈ ਆਇਓ ਉਹਨਾਂ ਨੂੰ ਚਾਹ ਪਾਣੀ ਵੀ ਪਿਆਵਾਂਗੇ ਅਤੇ ਇੱਕ ਵਧੀਆ ਨਾਟਕ ਵੀ ਵਿਖਾਂਵਾਗੇ।ਜਦੋਂ ਸੰਧੂ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਅਜਿਹੇ ਸਮਾਗਮ ਤਾਂ ਆਪਾਂ ਨੂੰ ਰੱਬ ਦੇਵੇ।ਮੈਂ ਅਤੇ ਸੰਧੂ ਸਾਹਿਬ ਜੀ ਸਮੇਂ ਸਿਰ ਗੁਰਸ਼ਰਨ ਕਲਾ ਭਵਨ ਪਹੁੰਚ ਗਏ ,ਸਾਰੀ ਟੀਮ ਨੇ ਸਾਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਅਤੇ ਪਿਆਰ ਬਖਸ਼ਿਆਂ ਚਾਹ ਪਾਣੀ ਪਿਲਾਉਣ ਉਪਰੰਤ ਉਹਨਾਂ ਨਾਟਕ ਵਾਲੇ ਹਾਲ ਵਿੱਚ ਲੈ ਕੇ ਗਏ।ਇਸ ਨਾਟਕ ਦਾ ਨਾਂਅ ਸੀ ‘ਬਦਲਾ’ ਜੋ ਕਿ ਪਰਵਾਜ਼ ਥੀਏਟਰ ਬਰਨਾਲਾ ਦੀ ਪੇਸ਼ਕਸ਼ ਸੀ। ਸੰਧੂ ਸਾਹਿਬ ਜੀ ਨੂੰ ਸ਼ਮਾਂ ਰੌਸ਼ਨ ਦੀ ਰਸਮ ਵਿੱਚ ਵੀ ਸ਼ਾਮਿਲ ਕੀਤਾ ਗਿਆ ਅਤੇ ਉਹਨਾਂ ਦਾ ਬਹੁਤ ਵਧੀਆਂ ਢੰਗ ਨਾਲ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਦੇ ਬਹੁਤ ਪਿਆਰੇ ਵਿਚਾਰ ਵੀ ਸੁਣੇ ਗਏ।ਇਸ ਸਮਾਗਮ ਵਿੱਚ ਲੇਖਕ ਅਮਰ ਸੂਫੀ ਅਤੇ ਵਿਜੇ ਕੁਮਾਰ ਮਿੱਤਲ ਦੀ ਸੰਪਾਦਕ ਕੀਤੀ ਪੁਸਤਕ ‘ਇਹੋ ਜਿਹਾ ਸੀ ਸ਼ੇਰ ਜੰਗ ਜਾਂਗਲ਼ੀ”ਲੋਕ ਅਰਪਿਤ ਕੀਤੀ ਗਈ।ਸੰਧੂ ਸਾਹਿਬ ਜੀ ਨੇ ਵੀ ਉਹਨਾਂ ਦੇ ਪਵਿੱਤਰ ਅਤੇ ਮਹਾਨ ਕਾਰਜਾਂ ਤੋਂ ਖੁਸ਼ ਹੋ ਕੇ 5000/-ਰੁਪਏ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੂੰ ਆਰਥਿਕ ਮਦਦ ਵੀ ਦੇ ਦਿੱਤੀ।ਦੋਸਤੋ ਤੁਸੀਂ ਮੇਰੀ ਅਤੇ ਮੇਰੇ ਪਰਮ ਮਿੱਤਰ ਸ.ਹਰਚਰਨ ਸਿੰਘ ਸੰਧੂ ਸਾਹਿਬ ਦੀ ਇਸ ਹਾਜ਼ਰੀ ਨੂੰ ਕਿਵੇਂ ਵੇਖ ਰਹੇ ਹੋ ਜਦੋਂ ਦੱਸਣ ਦੀ ਖੇਚਲ ਕਰੋਗੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂਗਾ ਜੀ।
-ਅਮਰੀਕ ਸਿੰਘ ਤਲਵੰਡੀ ਕਲਾਂ-