ਲੁਧਿਆਣਾ, 23 ਫਰਵਰੀ (ਟੀ. ਕੇ.) ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਹੰਬੜਾਂ ਰੋਡ, ਲੁਧਿਆਣਾ ਵਿਖੇ 22ਵੀਂ ਸਲਾਨਾ ਸਪੋਰਟਸ ਮੀਟ ਕਰਵਾਈ ਗਈ ।ਕਾਲਜ ਦੀ ਸਥਾਪਨਾ ਦੇ ਸਾਲ ਤੋਂ ਮੌਜੂਦਾ ਸਾਲ 2024 ਤੱਕ ਹਰ ਸਾਲ ਸਪੋਰਟਸ ਮੀਟ ਦਾ ਪ੍ਰਬੰਧ ਕੋਰੋਨਾ ਸਮੇਂ ਨੂੰ ਛੱਡ ਕੇ ਕੀਤਾ ਜਾਂਦਾ ਹੈ। ਇਸ ਸਾਲ ਕਾਲਜ ਦੀ ਸਥਾਪਨਾ ਦਾ ਸਿਲਵਰ ਜੁਬਲੀ ਸਾਲ ਸ਼ੁਰੂ ਹੋ ਗਿਆ ਹੈ।ਇਸ ਲਈ ਇਸ ਸਮਾਗਮ ਨੂੰ ਵੀ ਸਿਲਵਰ ਜੁਬਲੀ ਸਾਲ ਦੇ ਸਮਾਗਮਾਂ ਦੀ ਲੜੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਪੋਰਟਸ ਮੀਟ ਦੀ ਰਸਮੀ ਸ਼ੁਰੂਆਤ ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ ਨੇ ਝੰਡਾ ਲਹਿਰਾਉਣ ਅਤੇ ਸਲਾਮੀ ਦੇ ਕੇ ਕੀਤੀ।ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਸਿਹਤਮੰਦ ਖੇਡ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ।ਇਸ ਤੋਂ ਬਾਅਦ ਮਾਰਚ ਪਾਸਟ ਦਾ ਕਰਵਾਈ ਗਈ। ਇਸ ਮੌਕੇ ਡਾ.ਮਨਪ੍ਰੀਤ ਕੌਰ ਨੇ ਖੇਡ ਖੇਡ ਲਈ, ਖੇਡ ਖੁਸ਼ੀ ਲਈ ਦੱਸਦਿਆਂ ਸਮੂਹ ਵਿਦਿਆਰਥੀਆਂ ਨੂੰ ਤੰਦਰੁਸਤ ਖੇਡ ਭਾਵਨਾ ਨਾਲ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ
ਲੰਬੀ ਛਾਲ, ਜੈਵਲਿਨ ਥਰੋਅ, ਸ਼ਾਟ ਪੁਟ, ਡਿਸਕਸ ਥਰੋਅ, 100 ਮੀਟਰ, 200 ਮੀਟਰ, 400 ਮੀਟਰ ਦੌੜ ਵਰਗੇ ਵੱਖ—ਵੱਖ ਖੇਡ ਮੁਕਾਬਲੇ ਕਰਵਾਏ ਗਏ।ਜੈਵਲਿਨ ਥਰੋਅ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸਿ਼ਕਾ ਪਹਿਲੇ, ਅਸ਼ਮਿਤਾ ਦੂਜੇ ਅਤੇ ਸੁਜਾਤਾ ਕੁਮਾਰੀ ਤੀਜੇ ਸਥਾਨ 'ਤੇ ਰਹੀ। ਲੜਕਿਆਂ ਦੇ ਜੈਵਲਿਨ ਥਰੋਅ ਵਿੱਚ ਮਨਮੋਹਨ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋਅ ਲੜਕਿਆਂ ਦੇ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਸਰਾ ਅਤੇ ਰਵੀਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋਅ ਲੜਕੀਆਂ ਵਿੱਚ ਨਿਸਿ਼ਕਾ ਪਹਿਲੇ, ਮੋਨਿਕਾ ਦੂਜੇ ਅਤੇ ਅਸ਼ਮਿਤਾ ਤੀਜੇ ਸਥਾਨ ਤੇ ਰਹੀ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਸੁਜਾਤਾ ਪਹਿਲੇ, ਗਰਿਮਾ ਸ਼ਰਮਾ ਦੂਜੇ ਅਤੇ ਸਾਕਸ਼ੀ ਤੀਜੇ ਸਥਾਨ ਤੇ ਰਹੀ।ਲੜਕਿਆਂ ਦੀ 400 ਮੀਟਰ ਦੌੜ ਵਿੱਚ ਸਿਮਰਨਜੀਤ ਸਿੰਘ ਪਹਿਲੇ, ਜੀਵਨ ਸਿੰਘ ਦੂਜੇ ਅਤੇ ਰਾਮ ਲਖਨ ਤੀਜੇ ਸਥਾਨ ਤੇ ਰਹੇ। 100 ਮੀਟਰ ਲੜਕੀਆਂ ਦੀ ਦੌੜ ਵਿੱਚ ਅਸ਼ਮਿਤਾ ਪਹਿਲੇ, ਗੌਰੀ ਦੂਜੇ ਅਤੇ ਗਰਿਮਾ ਤੀਜੇ ਸਥਾਨ ਤੇ ਰਹੀ।100 ਮੀਟਰ ਲੜਕਿਆਂ ਵਿੱਚੋਂ ਸਿਮਰਨਜੀਤ ਸਿੰਘ ਪਹਿਲੇ, ਰਾਮ ਲਖਨ ਦੂਜੇ ਅਤੇ ਮੁਨੀਸ਼ ਤੇ ਰਵੀਜੋਤ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ 200 ਮੀਟਰ ਦੌੜ ਵਿੱਚ ਲੜਕੀਆਂ ਵਿੱਚੋਂ ਸੁਜਾਤਾ ਪਹਿਲੇ, ਮੋਨਿਕਾ ਦੂਜੇ ਅਤੇ ਨਿਸਿ਼ਕਾ ਤੀਜੇ ਸਥਾਨ ਤੇ ਰਹੀ। ਲੜਕਿਆਂ ਵਿੱਚੋਂ 200 ਮੀਟਰ ਦੌੜ ਵਿੱਚ ਸਿਮਰਨਜੀਤ ਪਹਿਲੇ, ਰਾਮਲਖਨ ਦੂਜੇ ਅਤੇ ਅਮਿਤ ਤੀਜੇ ਸਥਾਨ ਤੇ ਰਿਹਾ।
ਸ਼ਾਟਪੁੱਟ ਮੁਕਾਬਲੇ ਵਿੱਚ ਲੜਕੀਆਂ ਵਿੱਚੋਂ ਨਿਸਿ਼ਕਾ, ਸੋਨਾਲੀ ਅਤੇ ਮੋਨਿਕਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਵਿੱਚੋਂ ਪ੍ਰਭਜੋਤ, ਸਿਮਰਨਜੀਤ ਸਿੰਘ ਅਤੇ ਵਿਸ਼ਾਲ ਕੁਮਾਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਲੜਕੀਆਂ ਵਿੱਚ ਸੁਜਾਤਾ, ਅਸ਼ਮਿਤਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਮੋਨਿਕਾ ਬੈਂਜਵਾਲ ਅਤੇ ਲੜਕਿਆਂ ਵਿੱਚੋਂ ਰਾਮਲਖਨ, ਸਿਮਰਨਜੀਤ ਸਿੰਘ ਅਤੇ ਜੀਵਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ
ਕਾਲਜ ਦੇ ਡਾਇਰੈਕਟਰ ਡਾ: ਬਲਵੰਤ ਸਿੰਘ ਦੀ ਹਾਜ਼ਰੀ ਵਿੱਚ ਸਿਮਰਨਜੀਤ ਸਿੰਘ ਨੂੰ ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਦਾ ਇਨਾਮ ਦਿੱਤਾ ਗਿਆ।ਸੁਜਾਤਾ ਕੁਮਾਰੀ ਅਤੇ ਨਿਸਿ਼ਕਾ ਨੇ ਬੈਸਟ ਗਰਲ ਅਥਲੀਟ ਦਾ ਖਿਤਾਬ ਜਿੱਤਿਆ।ਖੋ—ਖੋ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਤੋਂ ਇਲਾਵਾ ਕੁਝ ਹੋਰ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਨਿੰਬੂ ਚਮਚਾ ਦੌੜ, ਬੋਰੀ ਦੌੜ ਦੇ ਮੁਕਾਬਲੇ ਵੀ ਕਰਵਾਏ ਗਏ।ਖੋ—ਖੋ ਖੇਡ ਲਈ ਜਮਾਤਾਂ ਅਨੁਸਾਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਡੀ.ਐਲ.ਐਡ ਕਲਾਸ ਦੀਆਂ ਲੜਕੇ ਅਤੇ ਲੜਕੀਆਂ ਦੋਵਾਂ ਟੀਮਾਂ ਨੇ ਮੁਕਾਬਲਾ ਜਿੱਤਿਆ।
ਕਾਲਜ ਦੇ ਸਹਾਇਕ ਅਧਿਆਪਕ ਪ੍ਰਦੀਪ ਸਿੰਘ ਨੂੰ ਖੇਡ ਦਿਵਸ ਦੇ ਸਫ਼ਲ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰਸ਼ੰਸਾ ਦਾ ਪੁਰਸਕਾਰ ਦਿੱਤਾ ਗਿਆ।
ਡਾਇਰੈਕਟਰ ਡਾ: ਬਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਖੇਡ ਦਿਵਸ ਦੇ ਸਫ਼ਲਤਾਪੂਰਵਕ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਖੇਡਣ ਦੀ ਨਰੋਈ ਭਾਵਨਾ ਨਾਲ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਜੇਤੂ ਬਣ ਸਕਦੇ ਹਾਂ।
ਅੰਤ ਵਿੱਚ ਖੇਡ ਝੰਡੇ ਨੂੰ ਸਤਿਕਾਰ ਸਹਿਤ ਝੁਕਾਇਆ ਗਿਆ ਅਤੇ ਖੇਡ ਦਿਵਸ ਦੀ ਸਮਾਪਤੀ ਹੋਈ।