ਮਾਮਲਾ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦਾ
ਮੁਲਾਜਮਾਂ ਦੇ ਸੰਘਰਸ਼ ਅੱਗੇ ਗੋਡੇ ਟੇਕ ਧਰਨਿਆਂ ਦੇ ਪਹਿਲੇ ਘੰਟੇ ਵਿੱਚ ਹੀ ਜਾਰੀ ਕੀਤੀ ਕੱਟੀ ਤਨਖਾਹ : ਗੁਰਪ੍ਰੀਤ ਸਿੰਘ ਮਹਿਦੂਦਾਂ, ਗੌਰਵ ਕੁਮਾਰ
ਲੁਧਿਆਣਾ 03 ਫਰਵਰੀ ( ਟੀ. ਕੇ. ) ਜਨਵਰੀ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦੇ ਰੋਸ ਵਿੱਚ ਅੱਜ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਭਰ ਵਿੱਚ ਬਿਜਲੀ ਮੁਲਾਜਮ ਏਕਤਾ ਮੰਚ ਅਤੇ ਪੀ. ਐਸ. ਈ. ਬੀ. ਇੰਪਲਾਈਜ ਜੁਆਇੰਟ ਫੋਰਮ ਝੰਡੇ ਥੱਲੇ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜਾਹਰਾ ਕਰਦਿਆਂ ਚੇਅਰਮੈਨ ਬਲਦੇਵ ਸਿੰਘ ਸਰਾਂ ਦੀ ਅਰਥੀ ਫੂਕੀ। ਸੁੰਦਰ ਨਗਰ ਡਵੀਜ਼ਨ ਵਿੱਚ ਪੀ ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀ. ਐਸ. ਯੂ. ਦੇ ਪ੍ਰਧਾਨ ਗੌਰਵ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਐਡੀਸ਼ਨਲ ਐਸ. ਡੀ. ਓ. ਰਘਵੀਰ ਸਿੰਘ ਜਥੇਬੰਦਕ ਸਕੱਤਰ ਟੀ. ਐਸ. ਯੂ,. ਰਿਟਾ ਕੇਵਲ ਸਿੰਘ ਬਨਵੈਤ ਸਾਬਕਾ ਸਰਕਲ ਪ੍ਰਧਾਨ ਪੀ. ਐਸ. ਈ. ਬੀ. ਇੰਪਲਾਈਜ ਫੈਡਰੇਸ਼ਨ ਏਟਕ, ਧਰਮਿੰਦਰ ਸਰਕਲ ਪ੍ਰਧਾਨ ਟੀ. ਐਸ. ਯੂ. ਅਤੇ ਰਿਟਾ ਮੇਵਾ ਸਿੰਘ ਸਾਬਕਾ ਡਵੀਜ਼ਨ ਪ੍ਰਧਾਨ ਪੀ. ਐਸ. ਈ. ਬੀ. ਇੰਪਲਾਈਜ ਫੈਡਰੇਸ਼ਨ ਏਟਕ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਅਪਣੇ ਸੰਬੋਧਨ ਵਿੱਚ ਬਿਜਲੀ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੁਲਾਜਮਾਂ ਦੀ ਤਨਖਾਹ ਉੱਤੇ ਫੇਰੀ ਕੈਂਚੀ ਦੀ ਰੱਜ ਕੇ ਨਿੰਦਾ ਕੀਤੀ ਅਤੇ ਜਲਦ ਤੋਂ ਜਲਦ ਪੂਰੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ। ਜਲਦ ਤਨਖਾਹਾਂ ਜਾਰੀ ਨਾ ਕਰਨ ਤੇ ਅਗਲੇ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਵੀ ਦਿੱਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਗੌਰਵ ਕੁਮਾਰ ਨੇ ਦੱਸਿਆ ਕਿ ਤਨਖਾਹਾਂ ਦੀ ਕਟੌਤੀ ਨੂੰ ਲੈਕੇ ਅੱਜ ਕੀਤੇ ਅਰਥੀ ਫੂਕ ਮੁਜਾਹਰਿਆਂ ਅਤੇ ਭਵਿੱਖ ਵਿੱਚ ਦਿੱਤੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਤੋਂ ਘਬਰਾਈ ਬਿਜਲੀ ਬੋਰਡ ਦੀ ਮਨੇਜਮੈਂਟ ਨੇ ਅੱਜ ਹੀ ਰਹਿੰਦੀਆਂ ਤਨਖਾਹਾਂ ਤੇ ਪੈਨਸ਼ਨਾਂ ਚ ਕੀਤੀਆਂ ਕਟੌਤੀਆਂ ਦੀ ਰਾਸ਼ੀ ਨੂੰ ਖਾਤਿਆਂ ਵਿੱਚ ਪਾ ਦਿੱਤਾ ਹੈ ਜਿਸ ਕਾਰਨ ਅਸੀਂ ਭਵਿੱਖ ਦੇ ਸੰਘਰਸ਼ਾਂ ਨੂੰ ਅੱਗੇ ਪਾ ਦਿੱਤਾ ਹੈ ਪਰ ਸੀ ਆਰ ਏ 295/19 ਨੂੰ ਲੈਕੇ ਜੋ ਸੰਘਰਸ਼ ਉਲੀਕਿਆ ਹੋਇਆ ਹੈ ਉਹ ਕੀਤਾ ਜਾਵੇਗਾ। ਇਸ ਮੌਕੇ ਐਸ ਡੀ ਓ ਵਿਪਨ ਸੂਦ ਤੇ ਰੌਸ਼ਨ ਲਾਲ, ਆਰ ਏ ਭੁਪਿੰਦਰ ਸਿੰਘ, ਜੇਈ ਸਾਹਿਲ ਸ਼ਰਮਾ, ਅਰੁਣ ਕੁਮਾਰ, ਰਾਮਦਾਸ, ਰਾਕੇਸ਼ ਕੁਮਾਰ, ਕਮਲਦੀਪ ਸਿੰਘ, ਐਸ ਐਸ ਓ ਬਲਬੀਰ ਚੰਦ, ਕਰਤਾਰ ਸਿੰਘ, ਹਿਰਦੇ ਰਾਮ, ਦੀਪਕ ਕੁਮਾਰ, ਅਮਰਜੀਤ ਸਿੰਘ, ਧਰਮਪਾਲ, ਅਜੀਤ ਕੁਮਾਰ, ਜਗਦੀਸ਼ ਚੰਦ, ਰਜਨੀ ਰਾਣੀ, ਮਨਪ੍ਰੀਤ ਕੌਰ, ਪ੍ਰਵੀਨ, ਮੋਹਿਤ, ਰਮਨਦੀਪ ਸਿੰਘ, ਸਾਹਿਲ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼, ਨਰਿੰਦਰ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।