ਲੁਧਿਆਣਾ, 15 ਜਨਵਰੀ(ਟੀ. ਕੇ. ) ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਐਨਸੀਸੀ ਵਿੰਗ ਨੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਮਾਡਲ ਟਾਊਨ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਅੱਜ ਕਾਲਜ ਕੈਂਪਸ ਵਿੱਚ ਭਾਰਤੀ ਫੌਜ ਦਿਵਸ ਮਨਾਇਆ। ਵਿਦਿਆਰਥੀਆਂ ਨੇ ‘ਯੀਅਰ ਆਫ ਟੈਕਨਾਲੋਜੀ ਐਬਸੌਰਪਸ਼ਨ’ ਵਿਸ਼ੇ ’ਤੇ ਰੈਲੀ ਅਤੇ ਸੈਮੀਨਾਰ ਵਿੱਚ ਹਿੱਸਾ ਲਿਆ।
ਕੈਡਿਟਾਂ ਨੇ ਅਨੁਸ਼ਾਸਨ, ਵਚਨਬੱਧਤਾ ਅਤੇ ਜੋਸ਼ ਦਾ ਪ੍ਰਦਰਸ਼ਨ ਕੀਤਾ, ਜੋ ਕਿ ਭਾਰਤੀ ਫੌਜ ਲਈ ਉਨ੍ਹਾਂ ਦੇ ਸਨਮਾਨ ਨੂੰ ਦਰਸਾਉਂਦਾ ਹੈ। ਯੂਨਿਟ ਦੇ ਸਟਾਫ਼ ਹੈਵ. ਮਨਦੀਪ ਸਿੰਘ ਨੇ ਕੈਡਿਟਾਂ ਨੂੰ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਪਿ੍ੰਸੀਪਲ ਡਾ: ਮਨੀਤਾ ਕਾਹਲੋਂ ਨੇ ਕੈਡਿਟਾਂ ਵਿਚ ਮਾਣ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਕਰਨ ਲਈ ਹਥਿਆਰਬੰਦ ਬਲਾਂ ਦੁਆਰਾ ਕੀਤੀਆਂ ਕੁਰਬਾਨੀਆਂ ਬਾਰੇ ਗੱਲ ਕੀਤੀ।