ਲੁਧਿਆਣਾ ( ਕਰਨੈਲ ਸਿੰਘ ਐੱਮ.ਏ.) ਜੀ .ਕੇ. ਅਸਟੇਟ, ਭਾਮੀਆਂ ਖੁਰਦ ਦੇ ਇਲਾਕਾ ਨਿਵਾਸੀਆਂ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਐਮ.ਐਲ.ਏ ਹਰਦੀਪ ਸਿੰਘ ਮੁੰਡੀਆਂ ਨੂੰ ਉਹਨਾਂ ਦੇ ਘਰ ਜਾ ਕੇ ਆਪਣੇ ਇਲਾਕੇ ਦੀਆਂ ਮੰਗਾਂ ਸੰਬੰਧੀ ਦੱਸਿਆ । ਉਹਨਾਂ ਕਿਹਾ ਕਿ ਸਾਡੀ ਪਹਿਲੀ ਮੰਗ ਜੀ. ਕੇ. ਅਸਟੇਟ, ਭਾਮੀਆਂ ਖੁਰਦ ਦੀਆਂ ਸੜਕਾਂ ਬਣਾਈਆਂ ਜਾਣ। ਦੂਜੀ ਮੰਗ ਡਾਇੰਗਾਂ ਤੋਂ ਆ ਰਹੀ ਕਾਲੀ ਸਵਾਹ ਕਾਰਨ ਪ੍ਰਦੂਸ਼ਣ ਬਹੁਤ ਫੈਲ ਰਿਹਾ ਹੈ। ਘਰਾਂ ਦੀਆਂ ਛੱਤਾਂ ਤੇ ਧੋਤੇ ਕੱਪੜੇ ਕਾਲੇ ਸੁਆਹ ਹੋ ਜਾਂਦੇ ਹਨ। ਛੱਤਾਂ ਕਾਲਖ ਨਾਲ ਭਰ ਜਾਂਦੀਆਂ ਹਨ। ਤੀਜੀ ਮੰਗ ਬਿਜਲੀ ਬੰਦ ਹੋ ਜਾਣ ਤੇ ਕੋਈ ਸੁਣਵਾਈ ਨਹੀਂ ਹੁੰਦੀ, ਕਈ ਵਾਰ ਅੱਠ-ਅੱਠ ਘੰਟੇ ਤੱਕ ਬਿਜਲੀ ਨਹੀਂ ਆਉਂਦੀ। ਚੌਥੀ ਮੰਗ ਭਾਮੀਆਂ ਖੁਰਦ ਦੀ ਪੰਚਾਇਤੀ ਜ਼ਮੀਨ ਦਾ ਰਿਕਾਰਡ ਕਢਵਾਇਆ ਜਾਵੇ ਤੇ ਦੱਸਿਆ ਜਾਵੇ ਕਿ ਕੁੱਲ ਜ਼ਮੀਨ ਕਿੰਨੀ ਹੈ ਤੇ ਸਲਾਨਾ ਆਮਦਨ ਕਿੰਨੀ ਹੈ। ਉਹਨਾਂ ਇਲਾਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਮੰਗਾਂ ਤੇ ਵਿਚਾਰ ਕਰਕੇ ਜਲਦੀ ਹੱਲ ਕੱਢਿਆ ਜਾਵੇਗਾ।