ਲੁਧਿਆਣਾ, 24 ਨਵੰਬਰ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਦੇ ਬੀ.ਐਡ ਕਲਾਸ ਦੇ ਵਿਦਿਆਰਥੀ - ਅਧਿਆਪਕ ਆਦਰਸ਼ ਪਬਲਿਕ ਸਕੂਲ, ਕਪਿਲ ਪਾਰਕ, ਹੈਬੋਵਾਲ ਵਿਖੇ ਅਧਿਆਪਨ ਸਿਖਲਾਈ ਲਈ ਜਾਂਦੇ ਹਨ।ਇਸ ਸਮੇਂ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਸਹਾਇਕ ਅਧਿਆਪਕਾ ਸ੍ਰੀਮਤੀ ਪੂਨਮ ਬਾਲਾ ਦੀ ਅਗਵਾਈ ਹੇਠ ਬੀ.ਐੱਡ. ਸਮੈਸਟਰ - 3 ਅਤੇ ਬੀ.ਐੱਡ. ਸਮੈਸਟਰ - ਇੱਕ ਦੇ ਬਾਰ੍ਹਵੀਂ ਵਿਦਿਆਰਥੀ - ਅਧਿਆਪਕ ਆਦਰਸ਼ ਪਬਲਿਕ ਸਕੂਲ ਵਿੱਚ ਅਧਿਆਪਨ ਦੀ ਸਿਖਲਾਈ ਲੈ ਰਹੇ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਾਲਜ ਦੇ ਭਵਿੱਖ ਦੇ ਅਧਿਆਪਕਾਂ ਨੇ ਸਹਿ ਪਾਠ-ਕ੍ਰਮ ਗਤੀਵਿਧੀ ਕਰਵਾਈ।ਇਸ ਮੌਕੇ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਕਵਿਤਾ ਪਾਠ ਆਦਿ ਕਾਲਜ ਦੇ ਭਵਿੱਖ ਦੇ ਅਧਿਆਪਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਝਾਤ ਪਾਈ ਅਤੇ ਉਨ੍ਹਾਂ ਦੀ ਕੁਰਬਾਨੀ ਬਾਰੇ ਜਾਣਕਾਰੀ ਸਕੂਲੀ ਬੱਚਿਆਂ ਨਾਲ ਸਾਂਝੀ ਕੀਤੀ |
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਮਿਤਾ ਬਾਂਸਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਕੂਲੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ।ਉਨ੍ਹਾਂ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਕਾਲਜ ਦੀ ਸਹਾਇਕ ਅਧਿਆਪਕਾ ਪੂਨਮ ਬਾਲਾ ਨੇ ਆਦਰਸ਼ ਪਬਲਿਕ ਸਕੂਲ ਦੇ ਪ੍ਰਿੰਸੀਪਲ, ਕੋਆਰਡੀਨੇਟਰ ਅਤੇ ਸਮੂਹ ਅਧਿਆਪਕਾਂ ਦਾ ਅਧਿਆਪਨ ਸਿਖਲਾਈ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।