ਲੰਡਨ, 14 ਨਵੰਬਰ ( ਅਮਨਜੀਤ ਸਿੰਘ ਖਹਿਰਾ) ਬੰਦੀ ਛੋੜ ਦਿਵਸ ਉੱਪਰ ਜੋ ਸਿੰਘ ਸਭਾ ਸਾਊਥਾਲ ਵੱਲੋਂ ਪੋਸਟਰ ਸੋਸ਼ਲ ਮੀਡੀਆ ਉਪਰ ਸਾਂਝਾ ਕੀਤਾ ਗਿਆ ਉਸ ਉਪਰ ਅੰਗਰੇਜ਼ੀ ਵਿੱਚ ਬੰਦੀ ਚੋਰ ਲਿੱਖੇ ਹੋਣ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਇੱਕ ਹੋਰ ਬਹੁਤ ਵੱਡਾ ਵਿਸ਼ਾ ਛਿੜ ਗਿਆ ਹੈ। ਤਸਵੀਰਾਂ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹ ਪੋਸਟਰ ਜੋ ਸਿੰਘ ਸਭਾ ਸਾਊਥਾਲ ਦੇ ਫੇਸਬੁੱਕ ਪੇਜ ਉੱਪਰ ਪੋਸਟ ਹੋਇਆ ਹੈ।ਓਸ ਪੋਸਟ ਦੇ ਥੱਲੇ ਤੁਸੀਂ ਸਾਫ ਸੁਥਰੀ ਤਰੀਕੇ ਨਾਲ ਦੇਖ ਸਕਦੇ ਹੋ ਕਿ ਬਹੁਤ ਸਾਰੇ ਆਮ ਲੋਕਾਂ ਵਲੋਂ ਪੋਸਟਰ ਉੱਪਰ ਲਿਖੀ ਹੋਈ ਸ਼ਬਦਾਂ ਬਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਰ ਅੱਜ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਸੰਗਤ ਦੇ ਮੈਂਬਰ ਸੁਖਵਿੰਦਰ ਸਿੰਘ ਜੀ ਵੱਲੋਂ ਸਾਰੀ ਗੱਲ ਨੂੰ ਸਪਸ਼ਟ ਕਰਦੇ ਹੋਏ ਆਖਿਆ ਗਿਆ ਕੇ ਉਹ ਪਿਛਲੇ ਦੋ ਦਿਨਾਂ ਤੋਂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰ ਰਹੇ ਹਨ ਕਿ ਇਸ ਪੋਸਟ ਨੂੰ ਹਟਾ ਲਿਆ ਜਾਵੇ ਅਤੇ ਇਸ ਦੀ ਗਲਤੀ ਸੁਧਾਰ ਕੇ ਦੁਬਾਰੇ ਇਸ ਨੂੰ ਪੋਸਟ ਕੀਤਾ ਜਾਵੇ ਪਰ ਉਨਾਂ ਆਖਿਆ ਕਿ ਪ੍ਰਬੰਧਕਾਂ ਵੱਲੋਂ ਮੇਰੀ ਪੁੱਛੀ ਗਈ ਇਸ ਗੱਲ ਦਾ ਕੋਈ ਵੀ ਜਵਾਬ ਜਾਂ ਐਕਸ਼ਨ ਨਹੀਂ ਲਿਆ ਗਿਆ । ਓਹਨਾ ਅੱਗੇ ਆਖਿਆ ਕਿ ਮੈਂ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਵੀ ਇੱਕ ਬੇਅਦਬੀ ਦਾ ਮਸਲਾ ਹੈ ਜਿਸ ਉਪਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੁਰੰਤ ਐਕਸ਼ਨ ਲੈਂਦਿਆਂ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਦੀ ਮੈਂ ਮੰਗ ਕਰਦਾ ਹਾਂ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਉੱਪਰ ਅਗਲੀ ਕਾਰਵਾਈ ਕੀ ਹੁੰਦੀ ।