ਇੰਡੀਅਨ ਆਇਲ ਸੈਮੀਫਾਇਨਲ ਵਿੱਚ ਪੰਜਾਬ ਪੁਲਿਸ ਜਲੰਧਰ ਨੇ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਨੂੰ ਹਰਾਇਆ
ਜਲੰਧਰ /ਲੁਧਿਆਣਾ,( ਟੀ. ਕੇ. ) ਇੰਡੀਅਨ ਆਇਲ ਮੁੰਬਈ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 7-6 ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਸੱਤਵੇਂ ਦਿਨ ਦੋ ਲੀਗ ਮੈਚ ਖੇਡੇ ਗਏ। ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਪਰਮਵੀਰ ਸਿੰਘ ਨੇ ਹੈਟ੍ਰਿਕ ਕੀਤੀ।ਇੰਡੀਅਨ ਆਇਲ ਨੇ ਤਿੰਨ ਲੀਗ ਮੈਚਾਂ ਵਿੱਚ ਤਿੰਨ ਜਿੱਤਾਂ ਹਾਸਲ ਕਰਕੇ 9 ਅੰਕ ਬਣਾਏ ਅਤੇ ਪੂਲ ਏ ਵਿਚੋਂ ਸੈਮੀਫਾਇਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ। ਦੂਜੇ ਮੈਚ ਵਿੱਚ ਪੰਜਾਬ ਪੁਲਿਸ ਦੀ ਟੀਮ ਨੇ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਦਿੱਲੀ ਦੀ ਟੀਮ ਨੂੰ 3-1 ਨਾਲ ਹਰਾ ਕੇ ਲੀਗ ਦੌਰ ਵਿੱਚ ਲਗਾਤਾਰ ਦੋ ਜਿੱਤਾਂ ਹਾਸਲ ਕਰਕੇ 6 ਅੰਕ ਹਾਸਲ ਕਰ ਲਏ ਅਤੇ ਸੈਮੀਫਾਇਨਲ ਵਿੱਚ ਲਗਭਗ ਸਥਾਨ ਪੱਕਾ ਕਰ ਲਿਆ।
ਪਹਿਲਾ ਮੈਚ ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦਰਮਿਆਨ ਖੇਡਿਆ ਗਿਆ। ਖੇਡ ਦੇ ਚੋਥੇ ਮਿੰਟ ਵਿੱਚ ਬੈਂਕ ਦੇ ਅਰਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 18ਵੇਂ ਮਿੰਟ ਅਤੇ 26ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਦੋ ਗੋਲ ਸਕੋਰ 2-1 ਕੀਤਾ। 29ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਉਲੰਪੀਅਨ ਦਿਲਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 3-1 ਕੀਤਾ। ਅਗਲੇ ਮਿੰਟ ਹੀ ਬੈਂਕ ਦੇ ਸੁਰਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-3 ਕੀਤਾ। 34ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। 35ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨ ਰਾਹੀਂ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਸਕੋਰ 4-3 ਕੀਤਾ। 38ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਉਲੰਪੀਅਨ ਸਿਮਰਨਜੀਤ ਸਿੰਘ ਨੇ ਗੋਲ ਕਰਕੇ ਸਕੋਰ 5-3 ਕੀਤਾ। 39ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕਰਕੇ ਸਕੋਰ 4-5 ਕੀਤਾ। 45ਵੇਂ ਮਿੰਟ ਵਿੱਚ ਇੰਡੀਅਨ ਆਇਲ ਵਲੋਂ ਅਫਾਨ ਯੂਸਫ ਨੇ ਗੋਲ ਕਰਕੇ ਸਕੋਰ 6-4 ਕੀਤਾ। ਖੇਡ ਦੇ 46ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਰਸ਼ਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 7-4 ਕੀਤਾ। 48ਵੇਂ ਮਿੰਟ ਵਿੱਚ ਬੈਂਕ ਦੇ ਪਰਮਵੀਰ ਸਿੰਘ ਨੇ ਗੋਲ ਕੇ ਆਪਣੀ ਹੈਟ੍ਰਿਕ ਪੂਰੀ ਕਰਦੇ ਹੋਏ ਸਕੋਰ 5-7 ਕੀਤਾ। ਖੇਡ ਦੇ 54ਵੇਂ ਮਿੰਟ ਵਿਚ ਬੈਂਕ ਦੇ ਪਰਮਵੀਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 6-7 ਕੀਤਾ। ਪੰਜਾਬ ਐਂਡ ਸਿੰਧ ਬੈਂਕ ਸਾਰੇ ਲੀਗ ਮੈਚ ਹਾਰ ਕੇ ਬਿਨ੍ਹਾਂ ਖਾਤਾ ਖੋਲ੍ਹੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।
ਦੂਜਾ ਮੈਚ ਪੂਲ ਬੀ ਵਿੱਚ ਭਾਰਤੀ ਰੇਲਵੇ ਅਤੇ ਪੰਜਾਬ ਪੁਲਿਸ ਦਰਮਿਆਨ ਖੇਡਿਆ ਗਿਆ। ਖੇਡ ਦੇ 20ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰਮਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 24ਵੇਂ ਮਿੰਟ ਵਿੱਚ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਪੰਜਾਬ ਪੁਲਿਸ ਨੂੰ 2-0 ਨਾਲ ਅੱਗੇ ਕੀਤਾ। ਖੇਡ ਦੇ 28ਵੇਂ ਮਿੰਟ ਵਿੱਚ ਰੇਲਵੇ ਵਲੋਂ ਅੰਤਰਰਾਸ਼ਟਰੀ ਖਿਡਾਰੀ ਜਸਜੀਤ ਸਿੰਘ ਕੁਲਾਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-2 ਕੀਤਾ। ਖੇਡ ਦੇ 43ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਨਰੇਸ਼ ਮਿੱਤਲ (ਲਵਲੀ ਗਰੁੱਪ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਤਰਸੇਮ ਸਿੰਘ ਪੁਆਰ, ਉਲੰਪੀਅਨ ਬਲਵਿੰਦਰ ਸ਼ੰਮੀ, ਉਲੰਪੀਅਨ ਰਜਿੰਦਰ ਸਿੰਘ, ਇਕਬਾਲ ਸੰਧੂ, ਜਤਿਨ ਮਹਾਜਨ (ਅਲਫਾ), ਸੁਖਵਿੰਦਰ ਲਾਲੀ, ਇਕਬਾਲ ਸਿੰਘ ਰੰਧਾਵਾ, ਪਰਮਿੰਦਰ ਸਿੰਘ ਬੱਬਲੀ,ਕੈਮ ਗਿੱਲ (ਯੂਐਸਏ), ਅਵਤਾਰ ਸਿੰਘ ਧੁੱਗਾ (ਯੂਐਸਏ), ਨਰਿੰਦਰ ਪਾਲ ਸਿੰਘ ਜੱਜ, ਗੌਰਵ ਅਗਰਵਾਲ, ਰਣਦੀਪ ਗੁਪਤਾ, ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ,ਐਲ ਆਰ ਨਈਅਰ, ਟੂਰਨਾਮੈਂਟ ਡਾਇਰੈਕਟਰ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਗੁਰਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ, ਸੁਨੀਲ਼ ਚੋਪੜਾ, ਵਰਿੰਦਰ ਮਲਿਕ, ਵਰਿੰਦਰਪ੍ਰੀਤ ਸਿੰਘ, ਨੱਥਾ ਸਿੰਘ ਗਾਖਲ, , ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ,ਰਮਣੀਕ ਰੰਧਾਵਾ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਰਵਿੰਦਰ ਸਿੰਘ ਪੁਆਰ ਯੂਕੇ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
,