ਨੌਜਵਾਨਾ ਦਾ ਸਸ਼ਕਤੀਕਰਨ ਪੰਜਾਬ ਸਰਕਾਰ ਦਾ ਉਦੇਸ਼-ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਮੰਤਰੀ
ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ )-
‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਖ ਵੱਖ ਫੋਰਮਾਂ ’ਚ ਨੌਜਵਾਨਾਂ ਨੂੰ ਢੁਕਵੀਂ ਨੁਮਾਇੰਦਗੀ ਦੇ ਕੇ ਉਨਾਂ ਦੀ ਵੱਡੀ ਸਮਰੱਥਾ ਦੀ ਸਹੀ ਵਰਤੋਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ।’’ ਇਹ ਪ੍ਰਗਟਾਵਾ ਪੰਜਾਬ ਦੇ ਖੇਡ ਅਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਜੰਗਲਾਤ ਭਵਨ ਸੈਕਟ 68 ਵਿਖੇ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਾਜ਼ਰੀ ’ਚ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਚਾਰਜ ਸੰਭਾਲਿਆ। ਸੁਖਵਿੰਦਰ ਸਿੰਘ ਬਿੰਦਰਾ ਨੂੰ ਰਾਜ ਮੰਤਰੀ ਦਦਾ ਰੁਤਬਾ ਦਿੱਤਾ ਗਿਆ ਹੈ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਦੇ ਉਚਤਮ ਸਸ਼ਕਤੀਕਰਨ ’ਤੇ ਕੇਂਦਰਤ ਕੀਤਾ ਹੈ ਤਾਂ ਜੋ ਉਨਾਂ ਨੂੰ ਬਦਲਦੀਆਂ ਮੰਗਾਂ ਅਤੇ ਉਦਯੋਗਿਕ ਖੇਤਰ ਵਿੱਚ ਪੈਦਾ ਹੋ ਰਹੇ ਨਵੇਂ ਰੁਝਾਨਾਂ ਅਨੁਸਾਰ ਪੂਰੀ ਤਰਾਂ ਹੁਨਰਮੰਦ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਸੂਬਾ ਸਰਕਾਰ ਦਾ ਮਿਸ਼ਨ ਤੰਦਦਰੁਸਤੀ ਦਾ ਉਦੇਸ਼ ਵੀ ਨੌਜਵਾਨਾਂ ਨੂੰ ਸਿਹਤਯਾਬ ਬਨਾਉਣਾ ਹੈ ਅਤੇ ਇਸ ਮਿਸ਼ਨ ਹੇਠ ਨੌਜਵਾਨਾਂ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਮੁੜ ਖੇਡਾਂ ਦੇ ਸ਼ਕਤੀਸ਼ਲੀ ਗੜ ਵਿੱਚ ਤਬਦੀਲ ਕਰਨ ਲਈ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾ ਵੱਲ ਅਕ੍ਰਸ਼ਿਤ ਕਰਨ ਲਈ ਵੀ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੀ ਹੈ। ਇਸ ਮੌਕੇ ਪੰਜਾਬ ਰਾਜ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਬਿੰਦਰ ਸਿੰਘ ਬਿੰਦਰਾ ਨੇ ਉਨਾਂ ਵਿੱਚ ਵਿਸ਼ਵਾਸ ਰੱਖਣ ਲਈ ਮੁੱਖ ਮੰਤਰੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਅਤੇ ਭਰੋਸਾ ਦੁਵਾਇਆ ਕਿ ਉਹ ਨੌਜਵਾਨਾਂ ਦੀ ਭਲਾਈ ਲਈ ਸਮਾਰਪਣ ਦੀ ਭਾਵਨਾ ਦੇ ਨਾਲ ਹਮੇਸ਼ਾਂ ਹੀ ਕੰਮ ਕਰਦੇ ਰਹਿਣਗੇ। ਇਸ ਮੌਕੇ ਐਮ.ਐਲ. ਏ. ਬੱਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ., ਐਮ.ਐਲ.ਏ. ਗੁਰਕੀਰਤ ਸਿੰਘ ਕੋਟਲੀ, ਐਸ. ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਮੀਡੀਅਮ ਸਕੇਲ ਇੰਡਸਟਰੀਜ਼ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਢੀਂਡਸਾ, ਯੂਥ ਕਾਂਗਰਸ ਦੇ ਸਕੱਤਰ ਜਗਦੇਵ ਸਿੰਘ ਘੱਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਦਮਨਜੀਤ ਮੋਹੀ ਅਤੇ ਅੰਕਿਤ ਬਾਂਸਲ, ਚੇਅਰਮੈਨ ਦੇ ਓ.ਐਸ. ਡੀ. ਬਰਿੰਦਰ ਸਿੰਘ ਧਾਲੀਵਾਲ ਅਤੇ ਯੂਥ ਬੋਰਡ ਦੇ ਮੈਂਬਰ ਬਿਕਰਮ ਕੰਬੋਜ, ਨਿਰਮਲ ਦੁੱਲਟ, ਡਾ. ਆਚਲ ਅਰੋੜਾ, ਰਾਜਵਿੰਦਰ ਰੂਬੀ, ਅਕਾਸ਼ਦੀਪ ਲਾਡੀ ਅਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ