ਜਗਰਾਉ 28 ਅਕਤੂਬਰ (ਅਮਿਤਖੰਨਾ) : ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਸੋਢੀ ਸੁਲਤਾਨ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਅਗਵਾੜ ਗੁਜਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜਰਦਾ ਹੋਇਆ ਦੁਪਹਿਰ ਬਾਅਦ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਨੇ ਬੜੇ ਸਤਿਕਾਰ ਨਾਲ ਬਹੁਤ ਹੀ ਸੁੰਦਰ ਸਜੀ ਪਾਲਕੀ ਵਿੱਚ ਸੁਸ਼ੋਭਤ ਕੀਤਾ ਗਿਆ। ਜਿਉਂ ਹੀ ਗੁਰੂ ਸਾਹਿਬ ਪਾਲਕੀ ਚ ਸੁਸ਼ੋਭਿਤ ਹੋਏ ਤਾਂ ਉਡੀਕ ਰਹੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਮੜ ਪਈਆਂ । "ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ "ਸੰਗਤਾਂ ਵੱਲੋਂ ਪੜੇ ਜਾ ਰਹੇ ਸ਼ਬਦ ਫਿਜ਼ਾ ਵਿੱਚ ਗੂੰਜਣ ਲੱਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਨੇ ਕਰੀਬ 10 ਵਜੇ ਚਾਲੇ ਪਾਏ । ਨਗਰ ਕੀਰਤਨ ਅਨਾਰਕਲੀ ਬਾਜ਼ਾਰ ,ਕਮਲ ਚੌਂਕ, ਲਾਜਪਤ ਰਾਏ ਰੋਡ, ਸਟੇਸ਼ਨ ਰੋਡ ,ਤਹਿਸੀਲ ਰੋਡ ਤੋਂ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਇਆ । ਨਗਰ ਕੀਰਤਨ ਵਿੱਚ ਸਕੂਲੀ ਵਿਦਿਆਰਥੀਆਂ, ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੀਆਂ ਬੀਬੀਆਂ ,ਸ਼ਬਦੀ ਜੱਥੇ ਤੇ ਗਤਕਾ ਪਾਰਟੀਆਂ ਨੇ ਸ਼ਿਰਕਤ ਕੀਤੀ। ਹਮੇਸ਼ਾ ਦੀ ਤਰ੍ਹਾਂ ਨਗਰ ਕੀਰਤਨ ਸਮੇਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਬਣਾਈ ਰੱਖਣ ਲਈ ਗੁਰਮਤ ਨਾਮ ਸੇਵਾ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਪਾਲ ਸਿੰਘ ਮੱਕੜ ਅਤੇ ਭਾਈ ਸੁਖਵਿੰਦਰ ਸਿੰਘ ਜੀ ਅਗਵਾਈ ਵਿੱਚ ਮੈਂਬਰ ਸਖਤੀ ਨਾਲ ਪਹਿਰਾ ਦਿੰਦੇ ਰਹੇ। ਨਗਰ ਕੀਰਤਨ ਦੇ ਡਿਸਿਪਲਨ ਨੂੰ ਸਹੀ ਰੱਖਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਦੀਪ ਸਿੰਘ ਰਿਕੀ ਚਾਵਲਾ ਜਤਿੰਦਰ ਸਿੰਘ ਚੱਡਾ ਤਤਪਰ ਰਹੇ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ, ਦੀਪਇੰਦਰ ਸਿੰਘ ਭੰਡਾਰੀ ,ਹਰਦੇਵ ਸਿੰਘ ਬੋਬੀ, ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਇੰਦਰਦੀਪ ਸਿੰਘ ਨੇ ਸਿੱਖ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ । ਨਗਰ ਕੀਰਤਨ ਸਮੇਂ ਹਾਜ਼ਰੀ ਭਰਨ ਵਾਲਿਆਂ ਚ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗੁਰਪ੍ਰੀਤ ਸਿੰਘ ਭਜਨਗੜ੍ਹ ,ਇੰਦਰਪ੍ਰੀਤ ਸਿੰਘ ਵਸ਼ੇਰ, ਗਗਨਦੀਪ ਸਿੰਘ ਸਰਨਾ ,ਜਤਿੰਦਰ ਸਿੰਘ ਚੱਡਾ, ਪ੍ਰਿਥੀਪਾਲ ਸਿੰਘ ਚੱਡਾ ,ਚਰਨਜੀਤ ਸਿੰਘ ਸਰਨਾ, ਸ਼ਾਮ ਸਿੰਘ ਅਟਾਰੀ, ਕੌਂਸਲਰ ਕੰਵਰਪਾਲ ਸਿੰਘ, ਜਸਵੰਤ ਸਿੰਘ ,ਪਰਮਜੀਤ ਸਿੰਘ ਆੜਤੀ, ਜਸਪਾਲ ਸਿੰਘ ਛਾਬੜਾ,ਗੁਰਦੀਪ ਸਿੰਘ ਛਾਬੜਾ ਆਦਿ ਹਾਜਰ ਰਹੇ।