You are here

ਪ੍ਰਸ਼ਾਸਨ ਨੇ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ

ਹਠੂਰ, , 18 ਸਤੰਬਰ (ਕੌਸ਼ਲ ਮੱਲਾ)  37ਵੇਂ ਦਿਨ ਅੱਜ ਸਵੇਰੇ ਹੀ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਪਿੰਡ ਲੱਖਾ ਵਿਖੇ ਰੋਸ ਧਰਨੇ ਦੇ ਨੇੜੇ ਹੀ ਸੜਕ ਬਣਾਉਣ ਦੀ ਮੁਢਲੀ ਪ੍ਰਕਿਿਰਆ ਸ਼ੁਰੂ ਕਰਦਿਆਂ ਮੋਟੇ ਪੱਥਰ ਦੇ ਟਰਾਲੇ ਲਾਹੁਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਅੱਜ ਤੇਜ਼ ਮੀਂਹ ਕਾਰਨ ਰੋਸ ਧਰਨੇ ਵਾਲੀ ਜਗ੍ਹਾ ਦੀ ਟੁੱਟੀ ਸੜਕ ਵਿਚ ਪਾਣੀ ਭਰ ਗਿਆ ਸੀ। ਪਰ ਫਿਰ ਵੀ ਅੱਜ ਧਰਨਕਾਰੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਅਤੇ ਇਕ ਦੂਜੇ ਨੂੰ ਵਧਾਈਆਂ ਦਿੰਦੇ ਰਹੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਆਲ ਇੰਡੀਆ ਫੋਟੋਗ੍ਰਾਫਰ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ, ਮਾਰਕੀਟ ਕਮੇਰੀ ਹਠੂਰ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਟਰੱਕ ਯੂਨੀਅਨ ਹਠੂਰ ਦੇ ਸਾਬਕਾ ਪ੍ਰਧਾਨ ਸਰਪੰਚ ਮਲਕੀਤ ਸਿੰਘ ਹਠੂਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕਾਂ ਬਣਨ ਦਾ ਕੰਮ ਸ਼ੁਰੂ ਹੋਣਾ ਲੋਕ ਏਕਤਾ ਅਤੇ 37 ਦਿਨ੍ਹਾਂ ਦੇ ਦਿਨ ਰਾਤ ਦੇ ਸੰਘਰਸ਼ ਸਦਕਾ ਹੋਇਆ ਹੈ। ਜਿਸ ਲਈ ਸਮੂਹ ਧਰਨਾਕਾਰੀ (ਮਰਦ-ਔਰਤਾਂ) ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਮੀਂਹ ਪੈਣ ਕਾਰਨ ਕੁਝ ਸਮੱਸਿਆ ਆਈ ਹੈ, ਇਸ ਲਈ ਭਲਕੇ 18 ਸਤੰਬਰ ਨੂੰ ਵੱਡਾ ਇਕੱਠ ਕਰਕੇ ਐਕਸ਼ਨ ਕਮੇਟੀ ਦੀ ਮੀਟਿੰਗ ਹੋਵੇਗੀ ਅਤੇ ਇਸ ਉਪਰੰਤ ਫੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸੜਕ ਬਣਾਉਣ ਲਈ ਜਿੱਥੇ ਪੱਥਰ ਸੁੱਟਿਆ ਗਿਆ ਹੈ, ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਪੱਥਰਾਂ ਦੀਆਂ ਢੇਰੀਆਂ ਕੋਲ ਆਪਣੀਆਂ ਤਸਵੀਰਾਂ ਲਹਾਉਂਦੇ ਵੀ ਨਜ਼ਰ ਪਏ। ਇਸ ਮੌਕੇ ਸਰਪੰਚ ਜਸਵੀਰ ਸਿੰਘ ਲੱਖਾ, ਸੁਰਜੀਤ ਸਿੰਘ ਲੱਖਾ, ਇੰਦਰਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਛਿੰਦਰ, ਪਿਰਤਾ ਸਿੰਘ ਬਸੀ, ਪ੍ਰਧਾਨ ਸਾਧੂ ਸਿੰਘ ਲੱਖਾ, ਪ੍ਰਧਾਨ ਬਹਾਦਰ ਸਿੰਘ ਲੱਖਾ, ਗੁਰਜੰਟ ਸਿੰਘ ਚੌਧਰੀਵਾਲੇ, ਪ੍ਰਧਾਨ ਬਿੱਕਰ ਸਿੰਘ, ਤੇਜ ਸਿੰਘ ਲੱਖਾ, ਲਛਮਣ ਸਿੰਘ ਖਹਿਰਾ ਦੇਹੜਕਾ, ਮਾਣਾ ਹਠੂਰ,  ਪ੍ਰਧਾਨ ਦਲਵੀਰ ਸਿੰਘ ਬੁਰਜ਼ ਕੁਲਾਰਾ, ਹਰਜਿੰਦਰ ਸਿੰਘ ਗਰੇਵਾਲ, ਗੁਰਤੇਜ ਸਿੰਘ, ਪਰਸ਼ਨ ਸਿੰਘ, ਬਿੱਟੂ ਚਕਰ, ਪ੍ਰਧਾਨ ਬੂਟਾ ਸਿੰਘ ਡੱਲਾ, ਬਲਵੰਤ ਸਿੰਘ ਬਾਦਲ, ਜਸਵਿੰਦਰ ਸਿੰਘ ਸ਼ਿੰਦਰ, ਜਗਤਾਰ ਸਿੰਘ ਲੱਖਾ, ਸਰਬਜੀਤ ਸਿੰਘ ਹਠੂਰ ਅਤੇ ਵੱਡੀ ਗਿਣਤੀ ਵਿਚ ਮਾਈਆਂ ਵੀ ਹਾਜ਼ਰ ਸਨ।