ਐਸਐਚਓ ਨੇ ਦਵਾਇਆ ਲੋੜੀਂਦੀ ਕਾਰਵਾਈ ਦਾ ਵਿਸ਼ਵਾਸ
ਲੁਧਿਆਣਾ, 12 ਅਗਸਤ (ਟੀ ਕੇ) ਪੰਜਾਬ ਇਸਤਰੀ ਸਭਾ ਜਿਲ੍ਹਾ ਲੁਧਿਆਣਾ ਦਾ ਇੱਕ ਡੈਪੂਟੇਸ਼ਨ ਐਸ ਐਚ ਓ ਮੁੱਲਾਂਪੁਰ ਨੂੰ ਮਿਲਿਆ ਅਤੇ ਇਸਤਰੀ ਬਿਜਲੀ ਮੁਲਾਜ਼ਮ ਜਸਵਿੰਦਰ ਕੌਰ ਨਾਲ ਇੱਕ ਖਪਤਕਾਰ ਵੱਲੋ ਦੁਰਵਿਹਾਰ ਕਰਨ ਬਾਰੇ ਦੋਸ਼ੀ ਦੇ ਖਿਲਾਫ਼ ਉਚੇਚੀ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਦੱਸਣਾ ਜ਼ਰੂਰੀ ਹੈ ਜਸਵਿੰਦਰ ਕੌਰ ਦੀ ਸ਼ਿਕਾਇਤ ਤੇ ਐਕਸੀਅਨ ਬਿਜਲੀ ਕਾਰਪੋਰੇਸ਼ਨ ਨੇ ਪੁਲਿਸ ਨੂੰ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਨ ਲਈ ਕਿਹਾ ਸੀ, ਪਰ ਕਈ ਹਫ਼ਤੇ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।
ਇਸ ਡੈਪੂਟੇਸ਼ਨ ਦੀ ਅਗਵਾਈ ਪ੍ਰਧਾਨ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਲੁਧਿਆਣਾ, ਕੌਮੀ ਅਧਿਆਪਕ ਪੁਰਸਕਾਰ ਜੇਤੂ ਅਤੇ ਉੱਘੀ ਲੇਖਿਕਾ ਡਾਕਟਰ ਗੁਰਚਰਨ ਕੌਰ ਕੋਚਰ ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਡੈਪੂਟੇਸ਼ਨ ਵਿਚ ਸ਼ਾਮਲ ਸਨ ਬੀਬੀ ਸਰਬਜੀਤ ਕੌਰ, ਭਗਵੰਤ ਕੌਰ, ਸ਼ਕੁੰਤਲਾ ਅਤੇ ਕਮਲਜੀਤ ਕੌਰ। ਐਸ ਐਚ ਨੇ ਲੋੜੀਂਦੀ ਕਾਰਵਾਈ ਦਾ ਵਿਸ਼ਵਾਸ ਦਵਾਇਆ।