ਲੁਧਿਆਣਾ, 06 ਅਗਸਤ (ਟੀ. ਕੌਰ) ਅੱਜ ਜਿੱਥੇ ਪੰਜਾਬ ਦਾ ਨੌਜਵਾਨ ਆਪਣੇ ਉਦੇਸ਼ ਤੋਂ ਭਟਕ ਕੇ ਨਸ਼ਿਆਂ ਵੱਲ ਤੁਰ ਪਿਆ ਹੈ।ਉਹਨਾਂ ਲਈ ਅਜੇ ਰਾਜ ਸ਼ਰਮਾ ਇੱਕ ਮਿਸਾਲ ਬਣ ਗਿਆ ਹੈ।ਜਿਸਨੇ ਆਪਣੇ ਬਲਬੂਤੇ ਉਤੇ ਆਪ ਨੂੰ ਸਥਾਪਿਤ ਕਰਕੇ ਇਕ ਵਰਲਡ ਰਿਕਾਰਡ ਸਥਾਪਿਤ ਕੀਤਾ।ਅਜੇ ਰਾਜ ਸ਼ਰਮਾ ਨਸ਼ਿਆਂ ਵਿੱਚ ਡੁੱਬੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਹੈ।ਜਿਸ ਤੋਂ ਅੱਜ ਦੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ।ਇਹ ਸ਼ਬਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਜੇ ਰਾਜ ਸ਼ਰਮਾ ਨੂੰ ਸਨਮਾਨਿੱਤ ਕਰਦੇ ਹੋਏ ਕਹੇ।ਬੈਂਸ ਨੇ ਕਿਹਾ ਕਿ ਅਜੇ ਰਾਜ ਸ਼ਰਮਾ ਮਿਹਨਤ ਕਸ਼ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਹੈ।ਬਿਨਾਂ ਕਿਸੇ ਸਰਕਾਰੀ ਮੱਦਦ ਤੋਂ ਅਜੇ ਰਾਜ ਸ਼ਰਮਾ ਨੇ ਪਰਿਵਾਰਿਕ ਤੰਗੀ ਤੁਰਸ਼ੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਆਪਣੇ ਬਲਬੂਤੇ ਉਤੇ ਹਿੰਮਤ,ਸਖਤ ਮਿਹਨਤ ਅਤੇ ਲਗਨ ਨਾਲ ਵਰਲਡ ਰਿਕਾਰਡ ਸਥਾਪਿਤ ਕਰਕੇ ਜਿਥੇ ਪੂਰੇ ਵਿਸ਼ਵ ਵਿੱਚ ਦੇਸ਼ ਅਤੇ ਪੰਜਾਬ ਦੇ ਨਾਲ ਲੁਧਿਆਣੇ ਦਾ ਨਾਮ ਵੀ ਰੌਸ਼ਨ ਕੀਤਾ।ਬੈਂਸ ਨੇ ਕਿਹਾ ਕਿ ਅਜਿਹੇ ਲੋਕ ਜੋਂ ਬਿਨਾਂ ਕਿਸੇ ਸਰਕਾਰੀ ਮੱਦਦ ਅਤੇ ਪਹੁੰਚ ਤੋ ਆਪਣੇ ਬਲਬੂਤੇ ਉਤੇ ਮੁਕਾਮ ਹਾਸਿਲ ਕਰਦੇ ਹਨ ਉਹ ਇਕ ਇਤਿਹਾਸਿਕ ਮਿਸਾਲ ਬਣ ਜਾਂਦੇ ਹਨ। ਬੈਂਸ ਨੇ ਕਿਹਾ ਸਰਕਾਰਾਂ ਨੂੰ ਇਹੋ ਜਿਹੇ ਨੌਜਵਾਨਾਂ ਦੀ ਮਦਦ ਨੂੰ ਅੱਗੇ ਆਉਣ ਚਾਹੀਦਾ ਹੈ । ਤਾਂ ਜੋਂ ਉਹ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾ ਸਕਣ।ਇਸ ਮੌਕੇ ਅਰਜੁਨ ਸਿੰਘ ਚੀਮਾ,ਅਮਿਤ ਕਪੂਰ,ਸਿਕੰਦਰ ਸਿੰਘ ਪੰਨੂ ਆਦਿ ਮੌਜੂਦ ਸਨ।