ਲੁਧਿਆਣਾ, 9 ਜੁਲਾਈ, (ਕਰਨੈਲ ਸਿੰਘ ਐਮ.ਏ.)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਕੁਲਦੀਪ ਕੌਰ ਦਾ ਆਨੰਦ ਕਾਰਜ ਸ. ਬਰਜਿੰਦਰ ਸਿੰਘ, ਸਪੁੱਤਰ ਸ੍ਰ. ਹਰਦੀਪ ਸਿੰਘ ਵਾਸੀ ਜਵੰਦਪੁਰ, ਮਿਆਂਵਿੰਡ, ਤਰਨਤਾਰਨ ਨਾਲ ਮਿਤੀ 09 ਜੁਲਾਈ, 2023 ਨੂੰ ਗੁਰਦੁਆਰਾ ਸਾਹਿਬ ਮੁੱਖ ਦਫਤਰ ਪਿੰਗਲਵਾੜਾ ਵਿਖੇ ਹੋਇਆ ਹੈ । ਇਹ ਪਿੰਗਲਵਾੜਾ ਪਰਿਵਾਰ ਦੀ 66ਵੀਂ ਲੜਕੀ ਦਾ ਆਨੰਦ ਕਾਰਜ ਹੈ। ਇਸ ਸ਼ੁਭ ਮੌਕੇ ’ਤੇ ਪਿੰਗਲਵਾੜਾ ਦੇ ਮੁੱਖ ਦਫ਼ਤਰ ਦਾ ਵਿਹੜਾ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਪਿਆ ਸੀ। ਇਸ ਖੁਸ਼ੀ ਦੇ ਮੌਕੇ ਸਮੂਹ ਵਾਰਡਾਂ ਦੇ ਇੰਚਾਰਜ, ਸਕੂਲਾਂ ਦੇ ਪ੍ਰਿੰਸੀਪਲ, ਹੋਸਟਲ ਦੇ ਲੜਕੇ, ਲੜਕੀਆਂ ਅਤੇ ਭਾਰੀ ਗਿਣਤੀ ਵਿੱਚ ਮਰੀਜ਼ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਏ। ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਸ੍ਰ. ਰਾਜਬੀਰ ਸਿੰਘ ਮੈਂਬਰ, ਡਾ.ਕਰਨਜੀਤ ਸਿੰਘ ਸਾਬਕਾ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ, ਬੀਬੀ ਜਗੀਰ ਕੌਰ ਸਮਾਜ ਸੇਵਿਕਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰ. ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ, ਸਰਦਾਰਨੀ ਸੁਰਿੰਦਰ ਕੌਰ ਭੱਟੀ, ਸ੍ਰ. ਬਖਸ਼ੀਸ਼ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਸਰਦਾਰਨੀ ਹਰਮਿੰਦਰ ਕੌਰ, ਸ੍ਰ.ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਗੁਲਸ਼ੰਨ ਰੰਜਨ ਮੈਡੀਕਲ ਸੋਸ਼ਲ ਵਰਕਰ, ਸ੍ਰ. ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸ੍ਰ. ਨਰਿੰਦਰਪਾਲ ਸਿੰਘ ਸੋਹਲ, ਸ੍ਰ. ਹਰਪਾਲ ਸਿੰਘ ਮੈਡੀਕਲ ਸ਼ੋਸ਼ਲ ਵਰਕਰ ਪਲਸੋਰਾ ਬਰਾਂਚ, ਚੰਡੀਗੜ੍ਹ, ਸ੍ਰੀ ਹਰੀਸ਼ ਚੰਦਰ ਗੁਲਾਟੀ ਆਨਰੇਰੀ ਸੇਵਾਦਾਰ, ਪਲਸੋਰਾ ਬਰਾਂਚ, ਚੰਡੀਗੜ,ਅਤੇ ਹੋਰ ਸਖ਼ਸ਼ੀਅਤਾਂ ਨੇ ਆਸ਼ੀਰਵਾਦ ਦਿੱਤਾ।