ਲਾਲ, ਨੀਲੀ, ਪੀਲੀ, ਨਾਭੀ ਰੰਗ ਦੀ ਤੇਰੀ ਪੱਗ ਬਹੁਤ ਸੋਹਣੀ ਲੱਗੇ ਤੇਰੇ ਤੇ।
ਤਾਜ ਤੇਰਾ ਸਿਰ ਤੇ ਪੱਗ ਹੈ।
ਲਾਲ ਪੱਗ ਵਿਚ ਤੂੰ ਰਾਜਾ ਲੱਗੇ ਕਿਸੇ ਘਰਾਣੇ ਦਾ
ਤੇਰਾ ਰੂਪ ਢੁੱਲ ਢੁੱਲ ਪਵੇ
ਜਦੋਂ ਤੂੰ ਲਾਲ ਰੰਗ ਦੀ ਪੱਗ ਬਣਕੇ ਨਿਕਲੇ।
ਤੇਰਾ ਕਤਲ ਬਦਨ, ਤੇਰਾ ਚੋੜਾ ਸੀਨਾ ਤਾਨ ਕੇ ਨਿਕਲੇ।
ਕੋਈ ਆਂ ਨੂੰ ਤੂੰ ਘਾਇਲ ਕਰੇ।
ਜਦੋਂ ਕੋਈ ਤੈਨੂੰ ਦੇਖੇ
ਤੂੰ ਆਖਦਾ ਮੇਰੇ ਤੇ ਬਹੁਤ ਮਰਦੇ ਹਨ।
ਲੈ ਅਸੀਂ ਵੀ ਤੇਰੇ ਤੇ ਮਰਦੇ ਕੀ ਮਰ ਗਏ ਹੂ
ਹੁਣ ਤੂੰ ਸਾਨੂੰ ਦਫ਼ਣ ਕਰ ਆਪਣੀਆ ਬਾਹਾਵਾਂਂ ਵਿਚ ਸਮਾ ਲੈ ਅਸੀਂ ਮਰ ਗਏ ਹੈ।
ਤੇਰੀ ਤਕੱਣੀ ਕਿਵੇਂ ਲੋਕਾਂ ਦੇ ਹੋਸ਼ ਉੱਡਾ ਦੇਵੇ
ਤੈਨੂੰ ਦੇਖ ਕੇ ਲੋਕੀਂ ਹਾਉਕੇ ਭਰਣ।
ਜਦੋਂ ਲਾਲ ਪੱਗ ਦਾ ਲਿਸ਼ਕਾਰਾ ਦੇਖੇ।
ਸੂਰਜ ਵੀ ਤੈਨੂੰ ਦੇਖ ਕੇ ਉੱਥੇ ਹੀ ਰੁੱਕ ਜਾਏ।
ਸ਼ਰਮਾ ਬੱਦਲਾਂ ਵਿਚ ਛਿਪ ਜਾਏ
ਬਾਰ-ਬਾਰ ਤੈਨੂੰ ਝਾਤ ਮਾਰ ਕੇ ਦੇਖੇ।
ਸੁਰਜੀਤ ਸਾੰਰਗ