You are here

ਕਾਤਿਲ ਪਹਿਰੇਦਾਰ ✍ ਗੀਤਕਾਰ ਦੀਪ ਸੈਂਪਲਾਂ

ਤੇਰੇ ਤੋਂ ਸ਼ੁਰੂ ਹੋਇਆ ਸੀ ਕਿੱਸਾ ਜੋ ਪਿਆਰ ਦਾ।

ਮੌਤ ਬਣ ਨਿਕਲਿਆ ਸਿੱਟਾ ਤੇਰੇ ਅਤਿਬਾਰ ਦਾ।

 

ਬੇਵਜ੍ਹਾ ਹੋਈਆਂ ਇਹ ਬਰਬਾਦੀਆਂ ਨੂੰ ਵੇਖਕੇ

ਸੋਚਦਾ ਨਾ ਆਉਂਦਾ ਸਮਾਂ ਉਹ ਇਜ਼ਹਾਰ ਦਾ।

 

ਕਤਲ ਕੀਤਾ  ਵਫ਼ਾ ਦਾ ਤੂੰ ਭੁਲੇਖੇ ਵਿੱਚ ਰੱਖਕੇ

ਦੇਰ ਪਿੱਛੋਂ ਪਤਾ ਲੱਗਾ ਕਾਤਿਲ ਪਹਿਰੇਦਾਰ ਦਾ।

 

ਚਾਹੁੰਦੀ ਸੀ ਜੇ ਜਿੱਤਣਾ ਤੂੰ ਇੱਕ ਵਾਰ ਦੱਸਦੀ ਖੁਸ ਹੋਕੇ ਦੀਪ ਸੈਂਪਲਾਂ ਸ਼ਰੇਆਮ ਤੈਥੋਂ ਹਾਰਦਾ।

 

ਕਿੱਥੇ ਲੇਕੇ ਆਈ ਮੈਨੂੰ ਨਫ਼ਰਤੀ ਮਹੁੱਬਤ ਤੇਰੀ

ਸੋਚਾਂ ਦੀ ਇਸ ਜੇਲ ਵਿੱਚ ਵਕਤ ਮੈਂ ਗੁਜ਼ਾਰਦਾ।

 

ਹਰ ਦਾਰੂ ਮਰਹਮ ਇਸ ਨੂੰ ਭਰਨ ਚ ਨਕਾਮ ਹੈ

ਹੰਝੂਆਂ ਦੇ ਨਾਲ ਧੋਵਾਂ ਨਿੱਤ ਫੱਟ ਤੇਰੇ ਵਾਰ ਦਾ ।

 

ਬੇਵਫਾਈ ਤੇ ਵਫ਼ਾ ਨਾਲ ਨਿੱਤ ਰਹੀ ਪੱਛਦੀ 

ਪਤਾ ਨਹੀਂ ਲੱਗਾ ਤੇਰਾ ਦੋ ਮੂੰਹੀਂ ਤਲਵਾਰ ਦਾ ।

 

ਗੀਤਕਾਰ ਦੀਪ ਸੈਂਪਲਾਂ

ਸ਼੍ਰੀ ਫ਼ਤਹਿਗੜ੍ਹ ਸਾਹਿਬ

6283087924