You are here

ਨੀਰਵ ਮੋਦੀ ਦੀ ਨਿਆਇਕ ਹਿਰਾਸਤ 'ਚ 19 ਸਤੰਬਰ ਤੱਕ ਵਾਧਾ

ਲੰਡਨ, ਅਗਸਤ 2019 -  ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰਕੇ ਭਾਰਤ ਤੋਂ ਭਗੌੜਾ ਹੋਏ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ (48) ਨੂੰ ਅੱਜ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ਕਾਨਫਰਸਿੰਗ ਜਰੀਏ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸ ਦੀ ਨਿਆਂਇਹਨਕ ਹਿਰਾਸਤ 19 ਸਤੰਬਰ ਤੱਕ ਵਧਾ ਦਿੱਤੀ ਹੈ | ਇਸ ਦੌਰਾਨ ਵੈਸਟਮਿਨਿਸਟਰ ਮੈਜਿਸਟਰੇਟਜ਼ ਦੀ ਅਦਾਲਤ 'ਚ ਜੱਜ ਟਾਨ ਇਕਰਮ ਨੇ ਇਸ ਮਾਮਲੇ 'ਚ ਨੀਰਵ ਮੋਦੀ ਦੀ ਅਗਲੀ ਸੁਣਵਾਈ 19 ਸਤੰਬਰ 'ਤੇ ਪਾਉਂਦਿਆ ਅਦਾਲਤ ਦੇ ਕਲਰਕ ਨੂੰ ਉਸ (ਨੀਰਵ ਮੋਦੀ) ਦੀ ਹਵਾਲਗੀ ਬਾਰੇ ਪ੍ਰਸਤਾਵਿਤ 5 ਦਿਨਾਂ ਸੁਣਵਾਈ 11 ਮਈ 2020 ਤੋਂ ਆਰੰਭ ਕਰਨ ਲਈ ਨਿਰਦੇਸ਼ ਦਿੱਤੇ ਹਨ |