You are here

ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਦੋ ਗੀਤ ਰਿਲੀਜ਼

ਜਗਰਾੳ / ਸਿੱੱਧਵਾਂ ਬੇਟ, 09 ਅਪ੍ਰੈਲ ( ਡਾ.ਮਨਜੀਤ ਸਿੰਘ ਲੀਲਾਂ ) ਮਿਤੀ 9 ਅਪ੍ਰੈਲ ਨੂੰ ਦੋ ਅਜਿਹੇ ਗੀਤ ਰਿਲੀਜ਼ ਹੋਏ ਜੋ ਭਾਰਤ ਦੇ ਬਹੁਜਨ ਸਮਾਜ ਨੂੰ ਦੇਰ ਤੱਕ ਯਾਦ ਰਹਿਣਗੇ।"ਭੀਮ ਰਾਓ ਅੰਬੇਡਕਰ "ਗੀਤ ਨੂੰ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ ਗੀਤਕਾਰ ਰਣਜੀਤ ਸਿੰਘ ਹਠੂਰ ਨੇ ਅਤੇ ਗਾਇਆ ਹੈ ਗੋਲਡੀ ਮਲਕ ਨੇ ਇਸ ਤੋਂ ਪਹਿਲਾਂ ,ਜੇ ਨਾ ਜੰਮਦਾ ਅੰਬੇਡਕਰ ਸੂਰਮਾਂ ਗੀਤ ਗੋਲਡੀ ਮਲਕ ਦਾ ਹੀ ਲਿਖਿਆ ਅਤੇ ਗਾਇਆ ਹੈ। ਉਪਰੋਕਤ ਗੀਤ ਲਿਖਣ ਵਾਲੇ ਰਣਜੀਤ ਸਿੰਘ ਹਠੂਰ ਅਤੇ ਗੋਲਡੀ ਮਲਕ ਦੋ ਅਜਿਹੇ ਕਲਾਕਾਰ ਹਨ ਜਿਹੜੇ ਕਦੇ ਵੀ ਅੰਧ ਵਿਸ਼ਵਾਸ ਵਾਲੇ ਗੀਤਾਂ ਨਾਲ ਸਮਝੌਤਾ ਨਹੀਂ ਕਰਦੇ।ਇਹ ਦੋਵੇਂ ਕਲਾਕਾਰ ਏਸ ਗੱਲੋਂ ਵਧਾਈ ਦੇ ਹੱਕਦਾਰ ਹਨ ਜਿਹੜੇ ਡਾ ਅੰਬੇਡਕਰ ਦੀ ਮਨੂੰਵਾਦ ਖਿਲਾਫ ਚੱਲ ਰਹੀ ਵਿਵਸਥਾ ਪਰਿਵਰਤਨ ਦੀ ਲਹਿਰ ਨੂੰ ਮਜਬੂਤ ਕਰਨ ਵਿੱਚ ਆਪਣਾ ਬਣਦਾ ਹਿੱਸਾ ਪਾ ਰਹੇ ਹਨ।ਜਿੱਥੇ ਇਹਨਾਂ ਗੀਤਾਂ ਵਿੱਚ ਮਨੂੰਵਾਦੀ ਆਰੀਆ ਲੋਕਾਂ ਦੀ ਲੋਟੂ ਵਿਵਸਥਾ ਨੂੰ ਸਮਾਜ ਸਾਹਮਣੇ ਪੇਸ਼ ਕੀਤਾ ਹੈ ਓਥੇ ਬਹੁਜਨ ਸਮਾਜ ਦੇ ਵਿਕਾਊ ਲੋਕਾਂ ਦੀ ਮਾਨਸਿਕਤਾ ਨੂੰ ਦਰਸਾ ਕੇ ਸੱਚੇ ਅੰਬੇਡਕਰੀ ਮਿਸ਼ਨ ਦਾ ਰਾਹ ਰੁਸ਼ਨਾਇਆ ਹੈ ਅਤੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ।
ਇਸ ਮੌਕੇ ਡਾ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਦੇ ਪ੍ਰਧਾਨ ਅਮਰਜੀਤ ਸਿੰਘ ਚੀਮਾ ਨੇ ਗਾਇਕ ਗੋਲਡੀ ਮਲਕ ਅਤੇ ਗੀਤਕਾਰ ਰਣਜੀਤ ਸਿੰਘ ਹਠੂਰ ਨੂੰ ਇਸ ਉਪਰਾਲੇ ਲਈ ਵਧਾਈਆਂ ਦਿੱਤੀਆਂ।ਉਹਨਾਂ ਕਿਹਾ ਕਿ ਇਹ ਗੀਤ 22 ਅਪ੍ਰੈਲ ਨੂੰ ਅੰਬੇਡਕਰ ਭਵਨ ਜਗਰਾਉਂ ਵਿਖੇ ਮਨਾਏ ਜਾ ਰਹੇ ਬਾਬਾ ਸਾਹਿਬ ਜੈਯੰਤੀ ਮੌਕੇ ਵੀ ਪੇਸ਼ ਕੀਤੇ ਜਾਣਗੇ।ਲਿਖਣ ਗਾਉਣ ਵਾਲੇ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਜਾਏਗਾ ਤਾਂ ਕਿ ਭਵਿੱਖ ਵਿੱਚ ਇਸੇ ਤਰਾਂ ਦੇ ਹੋਰ ਗੀਤ ਲਿਆਉਣ, ਸਮਾਜ ਨੂੰ ਜਾਗਰੂਕ ਕਰਨ। ਇਸ ਮੌਕੇ ਡਾ ਸੁਰਜੀਤ ਸਿੰਘ ਦੌਧਰ, ਸਰਪੰਚ ਦਰਸ਼ਨ ਸਿੰਘ ਪੋਨਾ,ਸ ਮਸਤਾਨ ਸਿੰਘ, ਡਾ.ਜਸਵੀਰ ਸਿੰਘ,ਸ ਘੁਮੰਡਾ ਸਿੰਘ, ਸਤਨਾਮ ਸਿੰਘ, ਮੈਨੇਜਰ ਗੁਰਦੀਪ ਸਿੰਘ ਹਠੂਰ, ਅਮਰ ਨਾਥ,ਮਹਿੰਗਾ ਸਿੰਘ ਮੀਰਪੁਰ, ਮੈਨੇਜਰ ਸਰੂਪ ਸਿੰਘ ਆਦਿ ਹਾਜ਼ਰ ਸਨ