You are here

850 ਨੌਜਵਾਨਾਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਦਸਤਾਰਾਂ ਵੰਡੀਆਂ

'ਵਿਰਸਾ ਸੰਭਾਲ ਸਰਦਾਰੀ ਲਹਿਰ' ਤਹਿਤ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਆ 

 

ਰਾਏਕੋਟ, ਅਗਸਤ 2019 (ਮਨਜਿੰਦਰ ਗਿੱਲ  )-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ 10ਵੀਂ ਰਾਏਕੋਟ ਵਿਖੇ 'ਵਿਰਸਾ ਸੰਭਾਲ ਸਰਦਾਰੀ ਲਹਿਰ' ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤਿ੍ਗ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਿਖਲਾਈ ਅਤੇ ਦਸਤਾਰ ਸਜਾਉਣ ਸਬੰਧੀ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ 'ਵਿਰਸਾ ਸੰਭਾਲ ਸਰਦਾਰੀ ਲਹਿਰ' ਦੇ ਆਗੂ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਰਿਹਾ | ਉਨ੍ਹਾਂ ਦੱਸਿਆ ਕਿ 50 ਬੱਚਿਆਂ ਨੇ ਦਸਤਾਰ ਸਜਾਉਣ ਦਾੜ੍ਹੀ ਕੇਸ ਰੱਖਣ ਦਾ ਪ੍ਰਣ ਕੀਤਾ | ਜਿਨ੍ਹਾਂ ਨੂੰ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤਿ੍ੰਗ ਕਮੇਟੀ ਤਰਫ਼ੋਂ ਦਸਤਾਰਾਂ ਮੁਫ਼ਤ ਦਿੱਤੀਆਂ ਗਈਆਂ | ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਅੰਤਿੰ੍ਰਗ ਕਮੇਟੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਦਸਤਾਰ ਸਿੱਖ ਕੌਮ ਦੀ ਆਣ ਤੇ ਸ਼ਾਨ ਹੈ | ਇਸ ਲਈ ਨੌਜਵਾਨ ਪੀੜ੍ਹੀ ਨੂੰ ਦਸਤਾਰ ਸਜਾਉਣ ਸਬੰਧੀ ਜਾਗਰੂਕ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਸਿੱਖ ਵਿਰਸੇ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ | ਇਸ ਮੌਕੇ ਡਾ. ਹਰਪਾਲ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਅਕਾਲੀ ਦਲ, ਜਥੇਦਾਰ ਗੁਰਸਰਨ ਸਿੰਘ ਬੜੂੰਦੀ ਸਰਕਲ ਪ੍ਰਧਾਨ ਪੱਖੋਵਾਲ, ਸੁਖਰਾਜ ਸਿੰਘ ਮਹੇਰਨਾ ਪ੍ਰਧਾਨ ਯੂਥ ਵਿੰਗ ਸਰਕਲ ਪੱਖੋਵਾਲ, ਡਾ. ਜੁਗਰਾਜ ਸਿੰਘ ਰਾਜਗੜ੍ਹ, ਮੈਨੇਜਰ ਕੰਵਲਜੀਤ ਸਿੰਘ ਗਿੱਲ, ਡਾਇਰੈਕਟਰ ਗੁਰਸੇਵਕ ਸਿੰਘ ਹੇਰਾਂ, ਗੁਰਜਪ ਸਿੰਘ ਸੁਖਾਣਾ, ਰੁਲਦਾ ਸਿੰਘ ਸੁਖਾਣਾ, ਨਵਦੀਪ ਸਿੰਘ ਜਲਾਲਦੀਵਾਲ, ਕਮਲਦੀਪ ਸਿੰਘ ਬੋਪਾਰਾਏ, ਮਨਵੀਰ ਸਿੰਘ, ਗੁਰਿੰਦਰ ਸਿੰਘ ਬਸਰਾਉਂ, ਸੁਖਪ੍ਰੀਤ ਸਿੰਘ, ਕਮਲਪ੍ਰੀਤ ਸਿੰਘ, ਹਰਜੋਤ ਸਿੰਘ, ਰਾਜਨਵੀਰ ਸਿੰਘ, ਕੁਲਵਿੰਦਰ ਸਿੰਘ, ਰਣਜੋਧ ਸਿੰਘ, ਸੁਖਦੀਪ ਸਿੰਘ, ਕਮਲਜੀਤ ਸਿੰਘ ਬਰਮੀ ਸਾਬਕਾ ਮੈਂਬਰ ਸੰਮਤੀ,ਗੁਰਜੀਤ ਸਿੰਘ ਗੁੱਜਰਵਾਲ ਆਦਿ ਹਾਜ਼ਰ ਸਨ |