ਸਭ ਤੋਂ ਵੱਡੀ ਦਵਾਈ
ਓਹੜ-ਪੋਹੜ ਸਭ ਕਰ ਕੇ ਦੇਖ ਲਏ ,
ਕੋਈ ਰਾਸ ਨਾ ਆਈ ਦਵਾਈ।
ਸਲਾਹਾਂ ਨਿਤ ਨਵੀਆਂ ਮਿਲਦੀਆਂ ਰਹਿਣ,
ਬੁਢਾਪੇ ਵਿੱਚ ਕੋਈ ਪੇਸ਼ ਨਾ ਜਾਈਂ ।
ਸਾਰੀ ਉਮਰ ਲਈਆਂ ਕੀਮਤੀ ਸਲਾਹਾਂ,
ਐਮਰਜੈਂਸੀ 'ਚ ਐਲੋਪੈਥੀ ਰਾਮਬਾਣ ।
ਆਯੁਰਵੇਦ ਪੁਰਾਣੇ ਤਜਰਬਿਆਂ ਤੇ ਆਧਾਰਿਤ,
ਕੋਈ ਮਾਰੂ ਪ੍ਰਭਾਵ ਨਾ ਪਵੇ ਆਣ ।
ਹੋਮਿਓਪੈਥੀ ਦਵਾਈ ਕਹਿੰਦੇ ਪੱਕਾ ਇਲਾਜ,
ਪਰ ਇਲਾਜ ਹੁੰਦਾ ਹੌਲੀ ਹੌਲੀ ।
ਜਵਾਨੀ ਪਹਿਰੇ ਲਈ ਕਾਫੀ ਸਮਾਂ,
ਪੁਸ਼ਤੈਨੀ ਰੋਗਾਂ ਦੀ ਜੜ੍ਹ ਪੱਟ ਪੱਟ ਰੋਲੀ।
ਗੁਰੂ ਸਾਹਿਬ ਦਾ ਚੜ੍ਹਦੀ ਕਲਾ ਵਾਲਾ ਨੁਸਖਾ,
ਸਭ ਰੋਗਾਂ ਦੀ ਇੱਕੋ ਇੱਕ ਦਵਾਈ ।
ਨਾ ਕੋਈ ਅਪਰੇਸ਼ਨ,ਨਾ ਈਕੋ, ਨਾ ਐਕਸ-ਰੇ,
ਖੁਸ਼ੀਆਂ ਖੇੜਿਆਂ ਵਿੱਚ ਭੁਗਤਣੀ ਉਤਨੀ ਉਮਰ,
ਜਿਤਨੀ ਲੇਖਾਂ ਵਿੱਚ ਲਿਖਾਈ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639