You are here
- ਸ. ਸ਼ਾਮ ਸਿੰਘ ਅਟਾਰੀ ਵਾਲਾ ਕੌਣ ਸੀ ?- ਸਿੱਖ ਫੌਜ ਵਿੱਚ ਜਰਨੈਲ ਸੀ
- ਕਿੰਨੇ ਸਾਲ ਦੀ ਉਮਰ ਵਿੱਚ ਸ. ਸ਼ਾਮ ਸਿੰਘ ਅਟਾਰੀਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ ਸਨ?-18 ਸਾਲ ਦੀ ਉਮਰ ਵਿੱਚ
- ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਕਦੋਂ ਹੋਇਆ ਸੀ?-1785 ਈ.
- ਕਿਸਨੇ ਸ. ਸ਼ਾਮ ਸਿੰਘ ਅਟਾਰੀਵਾਲਾ ਨੂੰ ਸਿੱਖ ਰਾਜ ਦੇ ਬਚਾਅ ਲਈ ਕਮਾਂਡ ਸੰਭਾਲਣ ਲਈ ਕਿਹਾ ਸੀ?-ਮਹਾਰਾਣੀ ਜਿੰਦ ਕੌਰ ਨੇ
- ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਪਿਤਾ ਦਾ ਨਾਮ ਕੀ ਸੀ?-ਨਿਹਾਲ ਸਿੰਘ
- ਸ. ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਕਿਸਦੀ ਫੌਜ ਵਿੱਚ ਕਮਾਂਡਰ ਸਨ ?-ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫ਼ੌਜ ਵਿੱਚ
- ਸ. ਸ਼ਾਮ ਸਿੰਘ ਅਟਾਰੀਵਾਲਾ ਦੀ ਮਾਤਾ ਦਾ ਨਾਮ ਕੀ ਸੀ?-ਮਾਤਾ ਸ਼ਮਸ਼ੇਰ ਕੌਰ
- ਸ. ਸ਼ਾਮ ਸਿੰਘ ਅਟਾਰੀ ਵਾਲੇ ਦੇ ਪੁੱਤਰਾਂ ਦੇ ਨਾਮ ਦੱਸੋ?-ਸ.ਠਾਕਰ ਸਿੰਘ ਤੇ ਕਾਨ੍ਹਾ ਸਿੰਘ
- ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਦਾ ਨਾਮ ਕੀ ਸੀ?-ਨਾਨਕੀ
- ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦਾ ਵਿਆਹ ਕਿਸ ਨਾਲ ਹੋਇਆ ਸੀ?-ਕੰਵਰ ਨੌਨਿਹਾਲ ਸਿੰਘ ਨਾਲ
- ਕੰਵਰ ਨੌਨਿਹਾਲ ਸਿੰਘ ਕਿਸਦੇ ਪੋਤਰੇ ਸਨ?-ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ
- ਮੁਲਤਾਨ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹਾਦਰੀ ਦਿਖਾਉਣ ਤੋਂ ਬਾਅਦ ਮਹਾਰਾਜਾ ਸਾਹਿਬ ਨੇ ਸ.ਸ਼ਾਮ ਸਿੰਘ ਅਟਾਰੀ ਵਾਲਾ ਨੂੰ ਇਨਾਮ ਵਜੋਂ ਕੀ ਦਿੱਤਾ ਸੀ?-ਹੀਰਿਆਂ ਦੀ ਜੜੀ ਕਲਗੀ
- ਮੁਲਤਾਨ ਦੀ ਲੜਾਈ ਕਦੋਂ ਲੜੀ ਗਈ ਸੀ?-1818 ਈ.
- ਸਭਰਾਉਂ ਦੀ ਲੜਾਈ ਕਦੋਂ ਹੋਈ?-10 ਫਰਵਰੀ, 1846 ਈ.
- ਸ.ਸ਼ਾਮ ਸਿੰਘ ਅਟਾਰੀ ਵਾਲੇ ਨੇ ਖ਼ਾਲਸਾ ਫ਼ੌਜ ਨੂੰ ਲੜਾਈ ਵਿੱਚ ਲਲਕਾਰ ਕੇ ਕੀ ਕਿਹਾ ਸੀ? -‘‘ਜਿੱਤੋ ਜਾਂ ਸ਼ਹੀਦ ਹੋ ਜਾਓ।’
- ਸ. ਸ਼ਾਮ ਸਿੰਘ ਅਟਾਰੀ ਵਾਲਾ ਦੇ ਸੀਨੇ ਵਿੱਚ ਕਿੰਨੀਆਂ ਗੋਲ਼ੀਆਂ ਲੱਗੀਆਂ ਸਨ?-7 ਗੋਲ਼ੀਆਂ
- ਸ. ਸ਼ਾਮ ਸਿੰਘ ਅਟਾਰੀ ਵਾਲਾ ਕਦੋਂ ਸ਼ਹੀਦ ਹੋਏ ਸਨ?-10 ਫਰਵਰੀ 1846
- ਸ. ਸ਼ਾਮ ਸਿੰਘ ਅਟਾਰੀ ਵਾਲਾ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ ਸਨ?-ਸਭਰਾਉਂ ਦੀ ਲੜਾਈ
- ਸ.ਸ਼ਾਮ ਸਿੰਘ ਅਟਾਰੀ ਵਾਲੇ ਦੀ ਲੋਥ ਲੈ ਜਾਣ ਦੀ ਆਗਿਆ ਕਿਸਨੇ ਦਿੱਤੀ ਸੀ?-ਅੰਗਰੇਜੀ ਕਮਾਂਡਰ-ਇਨ-ਚੀਫ ਲਾਰਡ ਹਿਊਗਫ
- ਸ. ਸ਼ਹੀਦ ਸ਼ਾਮ ਅਟਾਰੀ ਵਾਲੇ ਦਾ ਸਸਕਾਰ ਕਿੱਥੇ ਕੀਤਾ ਗਿਆ ਸੀ?-ਪਿੰਡ ਅਟਾਰੀ ਵਿੱਚ
- ਸ. ਸ਼ਹੀਦ ਸ਼ਾਮ ਅਟਾਰੀ ਵਾਲੇ ਦਾ ਸਸਕਾਰ ਕਦੋਂ ਅਤੇ ਕਿਸਦੀ ਚਿਖਾ ਦੇ ਨੇੜੇ ਕੀਤਾ ਗਿਆ ਸੀ ?-12 ਫਰਵਰੀ, 1846 ਨੂੰ ਉਹਨਾਂ ਦੀ ਪਤਨੀ ਦੀ ਚਿਖਾ ਨੇੜੇ
ਪ੍ਰੋ. ਗਗਨਦੀਪ ਕੌਰ ਧਾਲੀਵਾਲ